ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਤਾਰੋ
ਤਾਰੋ, ਨੱਥੂ ਚਮਿਆਰ ਦੀ ਕੁੜੀ ਦੁਪਹਿਰਾਂ ਤੋਂ ਰੰਬਾ ਲੈ ਕੇ ਨਿਕਲੀ ਸੀ। ਕਈ ਖੇਤਾਂ ਵਿਚ ਘਾਹ ਲਈ ਗਈ, ਕਿਤੋਂ ਜੱਟ ਨੇ ਲਲਕਾਰ ਕੇ ਕਢ ਦਿੱਤਾ, ਤੇ ਕਿਤੋਂ ਉਹਨੂੰ ਘਾਹ ਨਾ ਲਭਾ। ਉਹ ਅਜ ਡਾਢੀ ਨਿਰਾਸ ਸੀ। ਘਾਹ ਓਹਨੇ ਜ਼ਰੂਰੀ ਖੜਣਾ ਸੀ, ਕਿਉਂਕਿ ਉਹਨਾਂ ਦੀ ਲਵੇਰੀ ਕਲ੍ਹ ਤੋਂ ਭੁਖੀ ਹੋਣ ਕਰ ਕੇ ਦੁਧ ਨਹੀਂ ਸੀ ਦੇਂਦੀ। ਉਹ ਖ਼ਾਲੋ ਖਾਲ ਟੁਰੀ ਗਈ। ਹੰਭੀ ਥੱਕੀ ਨੇ ਇਕ ਸਰਕੜੇ ਦਾ ਝੁੰਡ ਵੱਟ ਤੇ ਤੱਕਿਆ, ਓਹਦੀ ਛਾਵੇਂ ਬਹਿ ਗਈ। ਪਾਟੀ ਹੋਈ ਚੁੰਨੀ ਦੇ ਪੱਲੇ ਨਾਲ ਮੂੰਹ ਦਾ ਮੁੜ੍ਹਕਾ ਪੂੰਝਿਆ। ਉਹਦੀਆਂ ਗੱਲ੍ਹਾਂ ਧੁਪ ਨਾਲ ਸੂਹੀਆਂ ਹੋ ਗਈਆਂ ਸਨ।
ਥੋੜਾ ਅਗੇਰੇ ਜਿਉਣੇ ਦਾ ਮੁਰੱਬਾ ਸੀ। ਹਵਾ ਦੇ ਬੁਲਿਆਂ ਨਾਲ ਓਹਦੀ ਕਪਾਹ ਦਾ ਹਰਾ ਕਚੂਰ ਕਿਆਰਾ ਲਹਿਰਾਂ ਵਾਂਗ ਝੂਮਦਾ ਸੀ। ਤਾਰੋ ਉੱਠ ਕੇ ਉਸ ਕਪਾਹ ਦੇ ਕੰਢੇ ਚਲੀ ਗਈ। ਜਦੋਂ ਗਹੁ ਨਾਲ
੧੧