ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕਿਆ ਤਾਂ ਉਸ ਕਪਾਹ ਵਿਚ ਲੁਪਰ ਲੁਪਰ ਕਰਦਾ ਖੱਬਲ ਡਿੱਠਾ! ਉਹਦੀਆਂ ਅੱਖਾਂ ਚਮਕੀਆਂ, ਪਰ ਦੂਜੇ ਹੀ ਪਲ ਉਹਦਾ ਮੂੰਹ ਫਿੱਕਾ ਪੈ ਗਿਆ, ਜਦੋਂ ਉਹਨੂੰ ਚੇਤਾ ਆਇਆ, ਕਿ ਜਿਉਣਾ ਕੇਡਾ ਅੱਖੜ੍ਹ ਮੁੰਡਾ ਸੀ। ਕੀਕਰ ਉਹਨੇ ਕਈ ਚਮਿਆਰੀਆਂ ਘਾਹ ਖੋਤਦੀਆਂ ਕੁਟ ਕੁਟ ਕੇ ਬੇਸੁਧ ਬਣਾ ਘਤੀਆਂ ਸਨ। ਕੀਕਰ ਸਾਰੀ ਚਮਿਆਰੜ੍ਹੀ ਉਹਦੇ ਨਾਉਂ ਤੋਂ ਕੰਬਦੀ ਤੇ ਓਹਨੂੰ ਕਸਾਈ ਆਂਹਦੀ ਸੀ। ਨਾਲ ਹੀ ਉਹਨੂੰ ਆਪਣੀ ਭੁਖੀ ਮਹਿੰ ਦੀ ਚਿੰਤਾ ਵਢ ਵਢ ਪਈ ਖਾਂਦੀ ਸੀ। ਓੜਕ ਉਸ ਇਕ ਔਖਾ ਜਿਹਾ ਸਾਹ ਭਰਿਆ ਤੇ ਕਪਾਹ ਵਿਚ ਵੜ ਗਈ, ਜਿਹਨੂੰ ਫੁਲ ਪੈਣੇ ਸ਼ੁਰੂ ਹੀ ਹੋਏ ਸਨ। ਆਪਣੀ ਚੁੰਨੀ ਲਾਹ ਕੇ ਵਛਾਈ ਤੇ ਰੰਬਾ ਵਹੁਣ ਲਗ ਪਈ।

ਆਥਣ ਹੋ ਗਈ ਸੀ। ਹਾਲੀ ਪੱਠਾ ਦੱਥਾ ਲੈ ਕੇ ਘਰਾਂ ਨੰ ਮੁੜ ਰਹੇ ਸਨ। ਤੇ ਕਈ ਘਰੋਂ ਮਰੱਬਿਆਂ ਦੀ ਵੇਖ ਭਾਲ ਲਈ ਖੇਤਾਂ ਨੂੰ ਵਗੇ ਆਉਂਦੇ ਸਨ। ਜਿਉਣਾ ਖ਼ਾਕੀ ਚਾਦਰ ਬੰਨ੍ਹੀਂ ਤੇ ਕੰਨ ਤੇ ਸ਼ਮਲਾ ਲਮਕਾਈ ਮਸਤ, ਮਰੱਬੇ ਨੂੰ ਝੂਮਦਾ ਜਾਂਦਾ ਸੀ। ਓਹਨੇ ਦੂਰੋਂ ਖੇਤ ਵਲ ਨਿਗਾਹ ਮਾਰੀ ਤਾਂ ਕਪਾਹ ਵਿਚ ਕੁਝ ਹਿਲ-ਜੁਲ ਤੱਕੀ, ਤਾੜ ਗਿਆ ਕੋਈ ਘਾਹੀ ਹੋਵੇਗਾ। ਓਹਨੂੰ ਰੋਹ ਚੜ੍ਹ ਗਿਆ "ਇਨ੍ਹਾਂ ਬੇਈਮਾਨ ਚਮਿਆਰਾਂ ਨੂੰ ਇੰਨਾ ਕੁਟੀ ਫਾਂਟੀਦਾ ਏ, ਏਨੀ ਇਨ੍ਹਾਂ ਦੀ ਛਿਲ ਲਾਹੀਦੀ ਏ– ਪਰ ਇਹ ਬੇਸ਼ਰਮ ਇਕ ਨਹੀਓਂ ਜਾਣਦੇ, ਕਪਾਹ ਨੂੰ ਫੁਲ ਪੈਣ ਡਹੇ ਨੇ, ਇਹ ਫੇਰ ਉਥੇ ਆ ਘੁਸੜਦੇ ਨੇ" ਜਿਉਣਾ ਗੁਸੇ ਵਿਚ ਬੁੜ ਬੜੀਂਦਾ ਵਾਹੋ-ਦਾਹ ਵਗਿਆ ਜਾਂਦਾ ਸੀ, "ਅੱਜ ਵਾਲੇ ਦੀ ਚੰਗੂ ਖ਼ਬਰ ਲਵਾਂਗਾ' ਓਹਦੇ ਕ੍ਰੋਧ ਦੀ ਲਾਟ ਭੜਕੀ ਤੋਂ ਨੱਸ ਕੇ ਕਪਾਹ ਦੀ ਵੱਟ ਤੇ ਜਾ ਖਲੋਤਾ, "ਕੌਣ ਏਂ ਓਏ ਤੂੰ ਮੇਰੀ ਹਿੱਕ ਲੂਹਣ ਵਾਲਿਆ?" ਉਹਦੇ ਬੁਲ੍ਹ ਗੁਸੇ ਨਾਲ ਪਏ ਕੰਬਦੇ ਸਨ।

ਸਹਿਮੀ ਹੋਈ ਤਾਰੋ ਉਠਕੇ ਖਲੋ ਗਈ, ਓਹਦੀਆਂ ਅਣਵਾਹੀਆਂ

੧੨