ਵੇਖੀਂ ਭੁਲ ਨਾ ਜਾਈਂ।”
ਕਰਮੋ ਤੇ ਸੀਬੋ ਦਾ ਗੂੜ੍ਹਾ ਸੰਗ ਸੀ। ਦੋਵੇਂ ਸਹੇਲੀਆਂ ਕੱਤਣ ਤੁੱਮਣ ਕੱਠਾ ਕਰਦੀਆਂ ਸਨ। ਕਰਮੋ ਹਰੇਕ ਚਿੱਠੀ ਸੀਬੋ ਨੂੰ ਵਿਖਾ ਦਿੰਦੀ ਹੁੰਦੀ ਸੀ।
ਲੌਢੇ ਵੇਲੇ ਕੰਮ ਧੰਦਿਓਂ ਵੇਹਲੀ ਹੋ ਕੇ ਸੀਬੋ ਵਿਹੜੇ 'ਚ ਬੈਠੀ ਰੁਮਾਲ ਪਈ ਕਢਦੀ ਸੀ। ਪ੍ਰ੍ਰੀਤੂ ਦੀ ਯਾਦ ਨਾਲ ਉਹਦਾ ਅੰਦਰ ਉੱਮਡ ਰਿਹਾ ਸੀ। ਅਜ ਰੁਮਾਲ ਉਤੇ ਸੂਈ ਦਾ ਇਕ ਇਕ ਤ੍ਰੋਪਾ ਮਾਲਾ ਦਾ ਮਣਕਾ ਬਣ ਗਿਆ, ਜਿਦ੍ਹੇ ਨਾਲ ਉਹ ਪ੍ਰੀਤੂ ਦਾ ਜਾਪ ਕਰਦੀ ਸੀ। “ਜੇ ਪ੍ਰੀਤੂ ਆ ਜਾਵੇ, ਹੁਣ ਬੇਰਾਂ ਦੀ ਰੁਤ ਵੀ ਹੈ, ਏਸੇ ਰੁਮਾਲ ਵਿਚ ਮੋਟੇ ਸੂਹੇ ਬੇਰ ਬੰਨ੍ਹ ਕੇ ਉਹਨੂੰ ਦੇਵਾਂ ਤੇ ਆਖਾਂ— 'ਲੈ ਖਾਹ ਵੀਰ ਤੇਰੀਆਂ ਤਾਂਘਾਂ ਤੇ ਮੇਰੀਆਂ ਸੱਧਰਾਂ ਦੇ ਬੇਰ' ਉਹ ਇਨ੍ਹਾਂ ਖ਼ਿਆਲਾਂ ਵਿਚ ਡੁਬੀ ਰੁਮਾਲ ਤੇ ਫੁੱਲ ਚਿਤ੍ਰ ਰਹੀ ਸੀ, ਕਿ ਕਿਸੇ ਪਿਛੋਂ ਆ ਕੇ ਉਹਦੀਆਂ ਅੱਖਾਂ ਮੀਟ ਲਈਆਂ। ਉਹ ਤ੍ਰ੍ਰਬਕ ਪਈ ਤੇ ਅੱਖਾਂ ਘੁਟਣੇ ਹੱਥ ਉਤੇ ਆਪਣਾ ਹੱਥ ਫੇਰ ਕੇ ਬੋਲੀ 'ਕਰਮੋਂ'!"
ਕਰਮੋ ਨੇ ਖਿੱਲੀ ਮਾਰੀ ਤੇ ਅਗੇ ਆ ਬੈਠੀ, ਉਹਦੀ ਪੇਸ਼ਾਨੀ ਉਤੇ ਪ੍ਰਸੰਨਤਾ ਦੀ ਨਿੱਘ ਸੀ।
“ਕੀ ਗੱਲ ਈ— ਅਜ ਐਡੇ ਚਾਓ" ਸੀਬੋ ਨੇ ਰੁਮਾਲ ਗੋਡੇ ਤੋਂ ਹਟਾ ਕੇ ਕਿਹਾ— "ਚਾਓ ਹੋਵੇ ਨਾ, ਭਾਊ ਮਲਾਇਆ ਤੋਂ ਆ ਰਿਹਾ ਏ" ਕਰਮੋਂ ਨੇ ਠੋਡੀ ਤੇ ਉਂਗਲ ਧਰ ਕੇ ਕਿਹਾ।
“ਹੂੰ, ਐਵੇਂ” ਸੀਬੋ ਦਾ ਦਿਲ ਧਕ ਧਕ ਕਰਦਾ ਸੀ।
“ਐਵੇਂ ਕਿਉਂ? ਅਜ ਚਿੱਠੀ ਜੂ ਆਈ ਏ।”
"ਵਖਾ ਖਾਂ ਭਲਾ"
“ਆਹ ਫੜ ਪੜ੍ਹ ਲੈ" ਕਰਮੋਂ ਨੇ ਬੋਝੇ ਚੋਂ ਲਫ਼ਾਫ਼ਾ ਦੇ ਕੇ ਕਿਹਾ।
ਸੀਬੋ ਨੇ ਪੱਤ੍ਰ ਖੋਲ੍ਹਿਆ। ਉਹਦੀਆਂ ਅੱਖਾਂ ਵਿਚ ਉਹਦੇ ਦਿਲ ਦੇ ਤ੍ਰੰਗ ਲਭ ਪਏ। "ਅਜ ਤੋਂ ਪੰਦਰ੍ਹਵੇਂ ਨੂੰ" ਉਹਦੇ ਚਿਹਰੇ ਤੇ ਉਸ਼ਾ ਮਘ
35