ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਤਣੀ ਚੋਂ ਬੇਰਾਂ ਦਾ ਰੁਮਾਲ ਚੁਕ ਲਿਆਈ ਤੇ ਆਪਣੀ ਬਚੜੀ ਦੀ ਮੁਠ ਵਿਚ ਦੇ ਦਿਤਾ, ਸੀਬੋ ਨੇ ਅੱਖਾਂ ਪੁਟੀਆਂ। ਤੇ ਪ੍ਰੀਤੂ ਵਲ ਤਕ ਕੇ ਮੁਸਕਰਾਈ ਤੇ ਆਂਹਦੀ "ਲੈ..... ਪ੍ਰੀਤੂ..... ਮੇਰੇ ਸਧਰਾਂ...... ਦੇ ਬੇਰ।"
ਬੁਤ ਬਣੇ ਪ੍ਰੀਤੂ ਨੇ ਰੁਮਾਲ ਫੜ ਲਿਆ।
ਉਹ ਫੇਰ ਬੋਲੀ: "ਖਾ...... ਲੈ ਮੇਰੇ.... ਸਾਹਮਣੇ ਮੇਰੇ ਲਾਡ।"
ਪ੍ਰੀਤੂ ਨੇ ਇਕ ਬੇਰ ਮੂੰਹ 'ਚ ਪਾ ਲਿਆ।
"ਬਸ" ਇਹ ਆਖ ਕੇ ਉਹ ਫੇਰ ਨ ਕੂਈ।
੩੯