ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਲਿਬੜੇ ਹੋਏ ਲੀੜਿਆਂ ਨਾਲ ਹੀ ਚਾਚੀ ਦੇ ਘਰ ਨੂੰ ਭੱਜ ਨੱਸਾ, ਬਹੁਤ ਜ਼ਨਾਨੀਆਂ ਸੀਬੋ ਦਾ ਡਿਗਣਾ ਸੁਣ ਕੇ ਉਹਨਾਂ ਦੇ ਘਰ ਆ ਜੁੜੀਆਂ ਸਨ। ਪ੍ਰੀਤੂ ਭੀੜ ਨੂੰ ਚੀਰ ਕੇ ਹੌਂਕਦਾ ਹੌਂਕਦਾ ਸੀਬੋ ਦੇ ਮੰਜੇ ਕੋਲ ਜਾ ਖਲੋਤਾ। ਸੀਬੋ ਦੀ ਰੋਂਦੀ ਮਾਂ ਨੇ ਉਹਦੇ ਸਿਰ ਤੇ ਹਥ ਫੇਰਿਆ। ਪਰ ਉਹ ਝਲਿਆਂ ਵਾਂਗ ਸੀਬੋ ਦੇ ਸਰ੍ਹਾਣੇ ਬਹਿ ਗਿਆ, ਉਹਦਾ ਸਿਰ ਹਥਾਂ ਵਿਚ ਫੜ ਕੇ ਉਹਦੇ ਉਤੇ ਝੁਕ ਗਿਆ । ਉਹਦੀਆਂ ਅੱਖਾਂ ਦੇ ਗਰਮ ਟੇਪ ਸੀਬੋ ਦੇ ਮੱਥੇ ਪਰ ਟਪਕ ਰਹੇ ਹਨ – “ਸੀਬੋ ! ਸੀਬੋ !! ਤੂੰ ਕੂੰਦੀ ਕਿਉਂ ਨਹੀਂ ? ਮੈਂ ਆ ਗਿਆ ਹਾਂ।” ਉਹਨੇ ਅਚਾਨਕ ਗ਼ਮ ਦੀ ਵਹਿਸ਼ਤ ਵਿਚ ਕਿਹਾ।

ਸੀਬੋ ਨੇ, ਜਿਦ੍ਹੀ ਨਬਜ਼ ਸੁਸਤ ਤੇ ਪਿੰਡਾ ਠੰਡਾ ਹੋ ਰਿਹਾ ਸੀ, ਅਧ-ਮੀਟੀਆਂ ਅੱਖਾਂ ਚੋਂ ਕੁਝ ਤਕਿਆ । ਅੱਖਾਂ ਹੋਰ ਅਡੀਆਂ, ਜਿਵੇਂ ਕੁਝ ਪਛਾਣਦੀ ਸੀ। “ਕੌਣ ? ਉਹ ਕਿੰਨਾ ਚਿਰ ਪ੍ਰੀਤੂ ਦੇ ਮੂੰਹ ਵਲ ਝਾਕਦੀ ਰਹੀ !

"ਸਿੰਞਾਣਿਆਂ ਨਹੀਂ......ਸੀਬੋ ......ਮੈਂ ਪ੍ਰੀਤੂ ਹਾਂ" ਪ੍ਰੀਤੂ ਹੋਰ ਨਿਉਂ ਗਿਆ ।

“ਪ੍ਰੀ....ਤੂ" ਉਹਦੀਆਂ ਨਜ਼ਰਾਂ ਵਿਚ ਚਲੀ ਜਾਂਦੀ ਜ਼ਿੰਦਗਾਨੀ ਮੁਸਕ੍ਰਾ ਪਈ। ਬਾਹਾਂ ਪ੍ਰੀਤੂ ਦੇ ਗਲ ਨੂੰ ਤੜਫੀਆਂ, ਪਰ ਉਠਣ ਦੇ ਤਾਣ ਮੁਕ ਚੁਕੇ ਸਨ। ਡੁਸਕਦੇ ਪ੍ਰੀਤੂ ਨੇ ਸੀਬੋ ਦੇ ਮੱਥੇ ਤੋਂ ਵਾਲ ਪਿਛਾਂ ਹਟਾਏ ।

“ਮਾਂ...." ਸੀਬੋ ਮੁੜ ਕੂਈ ।

“ਹਾਂ......ਮੇਰੀ ਬੱਚੀ " ਮਾਂ ਅੱਖਾਂ ਪੂੰਝਦੀ ਕੋਲ ਹੋਈ।

“ਮਾਂ.....ਮੇਰੀ ਕਤਨੀ ਚੋਂ ਬੇਰ" ਸੀਬੋ ਦੀ ਵਾਜ ਟੁਟ ਟੁਟ ਕੇ ਨਿਕਲੀ।

ਉਹਦੀ ਮਾਂ ਸਮਝ ਗਈ। ਹਡਕੋਰੇ ਲੈਂਦੀ ਉਠ ਕੇ ਸੀਬੋ ਦੀ

38