ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/64

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੇਲ੍ਹ ਗਏ, ਨਜ਼ਰ ਬੰਦ ਹੋਏ– ਪਰ ਅਸੀਂ ਮੁੜ ਮੁੜ ਆਪਣੀ ਮੰਗ ਤੇ ਜ਼ੋਰ ਦਿੰਦੇ ਗਏ– ਬਸ ਦੇਸ-ਨਿਕਾਲਾ ਉਹਦਾ ਫਲ ਨਿਕਲਿਆ" ਹਿੰਦੀ ਨੇ ਉੱਤਰ ਦਿਤਾ।

ਪ੍ਰੀਨਾਂ ਨੇ ਹਿੰਦੀ ਵਲ ਸਿੱਕ ਨਾਲ ਝਾਕਿਆ, ਤੇ ਬੁੱਢੇ ਦੀ ਬੁਰਕੀ ਮੂੰਹ ਵਿਚ ਪੈਂਦੀ ਪੈਂਦੀ ਕੁਝ ਥਿੜਕੀ– "ਤੇ ਹੁਣ ਮੈਂ ਕਿਸੇ ਨਾ ਕਿਸੇ ਹੀਲੇ ਜਹਾਜ਼ ਫੜਨਾ ਚਾਹੁੰਦਾ ਹਾਂ?" ਹਿੰਦੀ ਮੁੜ ਬੋਲਿਆ, "ਇਕ ਵਾਰ ਆਜ਼ਾਦੀ ਦੀ ਜੰਗ ਵਿਚ ਕੁੱਦਣ ਤੇ ਮੇਰਾ ਜੀ ਮੁੜ ਉਮਡਿਆ ਹੋਇਆ ਹੈ– ਜਹਾਜ਼ ਕਦੋਂ ਜਾਵੇਗਾ?"

"ਜਹਾਜ਼–" ਸਾਗਰ ਨੂੰ ਇਕ ਕੰਬਣੀ ਆ ਗਈ। ਉਸ ਆਪਣੀ ਬੱਗੀ ਦਾੜ੍ਹੀ ਤੇ ਪੋਲਾ ਜਿਹਾ ਹੱਥ ਫੇਰਿਆ– "ਪਰ ਉਹ ਤੈਨੂੰ ਜਾਣ ਨਹੀਂ ਦੇਣਗੇ ਹਿੰਦੀ!"

"ਤੂੰ ਸਾਡੇ ਕੋਲ ਹੀ ਰਹੁ ਖਾਂ– ਹੈਂ ਹਿੰਦੀ! ਆਪਾਂ ਮਿਲ ਕੇ ਰਵ੍ਹਾਂਗੇ–" ਪ੍ਰੀਨਾਂ ਭੋਲੇ ਭਾਇ ਵਿਚੇ ਕੂ ਉਠੀ।

ਹਿੰਦੀ ਨੇ ਪ੍ਰੀਨਾਂ ਦੇ ਮੂੰਹ ਉਤੇ ਝਾਕਿਆ। ਕੁਝ ਚਿਰ ਲਈ ਉਹ- ਦੀਆਂ ਅੱਖਾਂ ਅਡੀਆਂ ਹੀ ਰਹਿ ਗਈਆਂ।

ਖਾਣਾ ਮੁਕ ਚੁਕਾ ਸੀ। ਤਿੰਨੇ ਜਣੇ ਗੱਲਾਂ ਬਾਤਾਂ ਕਰਦੇ ਸੌਣ ਲਈ ਨਿਖੜੇ। ਪ੍ਰੀਨਾਂ ਨੇ ਹਿੰਦੀ ਦੇ ਅਰਾਮ ਦਾ ਪੂਰਾ ਪ੍ਰਬੰਧ ਕਰ ਛਡਿਆ ਸਾਨੇ। ਉਹਦੇ ਨਾਲ ਜਾਕੇ ਵਿਛੌਣੇ ਉਤੇ ਹਿੰਦੀ ਨੂੰ ਛਡ ਕੇ ਪ੍ਰੀਨਾਂ ਮੁਸਕ੍ਰਾਈ ਤੇ ਮੁੜ ਆਈ।

ਕਈ ਦਿਹਾੜੇ ਹਿੰਦੀ ਨੂੰ ਝੁਗੀ ਵਿਚ ਰਹਿੰਦਿਆਂ ਹੋ ਗਏ। ਕਦੇ ਕਦੇ ਉਹਦੇ ਦਿਲ ਵਿਚ ਤੂਫ਼ਾਨ ਜਿਹਾ ਝੁਲ ਪੈਂਦਾ– "ਮੇਰੇ ਦੇਸ਼ ਵਿਚ ਅਜ਼ਾਦੀ ਦਾ ਮੁੱਢ ਬੱਝ ਰਿਹਾ ਹੈ– ਨੌਜੁਆਨਾਂ ਵਿਚ ਉਛਾਲੇ ਹੋਣਗੇ ਹਾਏ! ਮੈਂ ਅਭਾਗਾ–" ਤੇ ਉਹ ਕੁਠੇ ਜਨੌਰ ਵਾਂਗੂੰ ਫੜਕ ਉਠਦਾ।

੪੮