ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਰੀ ਦੀਆਂ ਸੀਖਾਂ ਉਤੇ ਫੇਰਨੀ ਸ਼ੁਰੂ ਕੀਤੀ। ਇਕ ਇਕ ਕਰ ਕੇ ਦੋ ਸਰੀਆਂ ਵਢੀਆਂ ਗਈਆਂ। ਆਸਤਾ ਆਸਤਾ ਉਸ ਆਪਣੀ ਧੌਣ ਬਾਹਰ ਕਢੀ, ਫੇਰ ਧੜ, ਤੇ ਮੁੜ ਸਾਰਾ ਹੀ ਬਾਹਰ ਕੁਦ ਗਿਆ।

ਪਹਿਰੇ ਦਾਰ ਨੇ ਅੱਖਾਂ ਮਲੀਆਂ — ਇਕ ਖੜਾਕ ਜਿਹੇ ਦਾ ਝੋਲਾ ਪਿਆ। ਪਰ ਉਹਨੂੰ ਨਜ਼ਰੀਂ ਕੁਝ ਨਾ ਆਇਆ। ਤਾਂ ਵੀ ਉਸ ਪਸਤੌਲ ਦਾ ਇਕ ਬੇ-ਸ਼ਿਸਤਾ ਫ਼ਾਇਰ ਕਰ ਹੀ ਦਿਤਾ।

ਪਹੁ ਫੁਟਾਲੇ ਨੂੰ ਸਾਗਰ ਤੇ ਪ੍ਰੀਨਾ ਉਦਾਸ ਉਦਾਸ ਝੁਗੀ ਵਿਚੋਂ ਨਿਕਲੇ ਹੀ ਸਨ ਕਿ ਉਨ੍ਹਾਂ ਪਹਾੜੀਆਂ ਉੱਤੋਂ ਦੀ ਕੋਈ ਲੰਙਾ ਲੰਙਾ ਆਉਂਦਾ ਤਕਿਆ। ਪ੍ਰੀਨਾਂ ਦਾ ਦਿਲ ਧੜਕ ਪਿਆ। ਉਸ ਅਗਾਂਹ ਕਦਮ ਸੁੱਟੇ। ਹਿੰਦੀ ਹੁਣ ਸਪਸ਼ਟ ਲਭ ਰਿਹਾ ਸੀ। ਪ੍ਰੀਨਾਂ ਦੇ ਚਿਹਰੇ ਤੇ ਇਕ ਭਾਹ ਮਘ ਉਠੀ, "ਬਾਪੂ — ਹਿੰਦੀ ਕਾਹਲੀ ਨਾਲ ਉਹਦੇ ਬੁੱਲ੍ਹ ਫਰਕੇ। ਸਾਗਰ ਬੁਢੀਆਂ ਅੱਖਾਂ ਨਾਲ ਤਕਦਾ ਤਕਦਾ ਅਗੇ ਵਧਿਆ ਪਰ ਹਿੰਦੀ ਜਿਥੇ ਲਗਾ ਆਉਂਦਾ ਸੀ ਉਥੇ ਹੀ ਢਹਿ ਪਿਆ।

ਪ੍ਰੀਨਾਂ ਅੰਗ ਦੇ ਭਬੂਕੇ ਵਾਂਗ ਢੱਠੇ ਹਿੰਦੀ ਕੋਲ ਜਾਂ ਅਪੜੀ। ਉਹਦੀ ਵੱਖੀ ਵਿਚੋਂ ਲਹੂ ਪਿਆ ਵਗਦਾ ਸੀ। ਪ੍ਰੀਨਾਂ ਸੁੰਨ ਹੋ ਗਈ। "ਛੇਤੀ ਆ ਬਾਪੂ....."

"ਹਿੰਦੀ — ਹਿੰਦੀ" ਸਾਗਰ ਨੇ ਕੰਬਦੀਆਂ ਬਾਹਾਂ ਨਾਲ ਹਿੰਦੀ ਨੂੰ ਹਲਾਇਆ। ਹਿੰਦੀ ਅਧ-ਖੁਲ੍ਹੀਆਂ ਅੱਖਾਂ ਵਿਚੋਂ ਝਾਕਿਆ ਤੇ ਉਹਦੇ ਬੁਲ੍ਹ ਖੁਲ੍ਹੇ — "ਪਹਿਰੇ ਦਾਰ ਦੀ ਗੋਲੀ ਨੇ-- ਮੇਰੀ -- ਜਿੰਦ ਤੋੜ ਘੱਤੀ ਹੈ — ਪ੍ਰੀਨਾਂ -- ਆ--ਮੇਰੀਆਂ ਅੱਖਾਂ ਅੱਗੇ — ਆ ਜਾ ਮੇਰੀ ਪ੍ਰੀਨੀ।"

"......... ਮੇਰਾ ਪਿਉ......ਵੀ.....ਜਲਾਵਤਨ ਹੈ......ਕਿਤੇ......

53