ਵਤਨੋਂ ਦੂਰ....ਮੇਰੇ ਅੰਦਰ ਓਸੇ ਦਾ ਲਹੂ....ਪਿਆ ਉਬਾਲੇ ਖਾਂਦਾ...... ਰਿਹਾ ਹੈ, ਇਹ ਸੁਣ ਕੇ ਸਾਗਰ ਠਠਕ ਗਿਆ ਤੇ ਹਿੰਦੀ ਉਤੇ ਹੋਰ ਝੁਕ ਗਿਆ।
"ਉਹ ਅਜ ਤੋਂ ਸਤਾਈ ਠਾਈ,.....ਵਰ੍ਹੇ ਪਹਿਲਾਂ....... ਅਜ਼ਾਦੀ ਨੂੰ ਛੁਹਣ ਲਗਾ......ਸੀ" ਹਿੰਦੀ ਮੁੜ ਬੋਲਿਆ, "ਕਾਸ਼!.....ਮੈਨੂੰ.....ਅੱਜ.....ਮੈਨੂੰ.....ਮੇਰਾ ਪਿਤਾ ਤਕ ਲੈਂਦੋ,,,,, ਉਘਾ ਜਲਾਵਤਨ ਪ੍ਰੇਮ ਚੰਦਰ'
'ਪ੍ਰੇਮ ਚੰਦਰ' ਨਾਉਂ ਸੁਣ ਕੇ ਸਾਗਰ ਦੀ ਆਤਮਾ ਮਾਨੋ ਟੋਟੇ ਟੋਟੇ ਹੋ ਗਈ। ਉਹ ਪਗਲਿਆਂ ਵਾਂਗੂ ਝੁੰਝਲਾ ਕੇ ਬੋਲਿਆ — "ਦੇਸ਼ ਕੁਮਾਰ — ਓਹ ਮੇਰੇ ਲਾਲ — ਦੇਸ਼ ਕੁਮਾਰ — ਦੇਸ਼ ਕੁਮਾਰ"
"ਦੇਸ਼ ਕੁਮਾਰ" ਹਿੰਦੀ ਦੀਆਂ ਅੱਖਾਂ ਫੇਰ ਚੌੜੇਰੀਆਂ ਹੋ ਗਈਆਂ। "ਮੇਰਾ ਨਾਓਂ......ਕਿਸ ਲਿਆ ਹੈ......ਏਸ......ਧਰਤੀ ਉਤੇ......?" ਉਹਦੀ ਬੁਝਦੀ ਬੁਝਦੀ ਜੋਤ ਇਕੇਰਾਂ ਮੁੜ ਭੜਕ ਉਠੀ। ਪ੍ਰੀਨਾਂ ਕੋਲ ਪੱਥਰ ਦੀ ਮੂਰਤ ਵਾਂਗ ਬੈਠੀ ਹੋਈ ਸੀ।
"ਉਹ ਮੇਰੇ ਬੱਚੇ...... ਮੈਂ ਪ੍ਰੇਮ ਚੰਦਰ....ਤੇਰਾ ਜਲਾਵਤਨ ਪਿਓ.......ਤੇਰੇ ਕੋਲ ਬੈਠਾ ਹਾਂ......ਤੇਰੀ ਸਰਹਾਂਦੀ। ਤੂੰ ਮੇਰੀ ਝੋਲੀ ਵਿਚ ਏਂ.....ਮੇਰੇ ਲਾਲ। ਇਕ ਵਾਰੀ ਮੁੜ ਜਾਗ ਪਉ — ਮੇਰੇ ਦੇਸ਼ ਕੁਮਾਰ!" ਪ੍ਰੇਮ ਚੰਦਰ ਦੀਆਂ ਨਸਾਂ ਵਿਚ ਪੁਰਾਣੀ ਮਮਤਾ ਤੱਤਾ ਲਹੂ ਬਣ ਕੇ ਦੌੜ ਪਈ।
"ਪਿਤਾ ਜੀ.......ਪ੍ਰੀਨਾਂ.....ਮੈਂ ਚਲਿਆ....ਜੇ ਦੇਸ ਨੂੰ" ਤੇ ਹਿੰਦੀ ਦੀ ਧੌਣ ਇਕ ਬੰਨੇ ਡਿਗ ਪਈ।
★★★★
ਜਦੋਂ ਕਾਲੀਆਂ ਰਾਤਾਂ ਚੁਫੇਰੇ ਛਾ ਜਾਂਦੀਆਂ ਤੇ ਜੈਟੀ ਉਤੇ ਖਲੋਤੇ ਜਹਾਜ਼ ਕੂਕਾਂ ਨਾਲ ਖ਼ਮੋਸ਼ ਰਾਤ ਨੂੰ ਥਰਰਾਂਦੇ ਪਰਦੇਸਾਂ ਵਲ ਜਾਂਦੇ ਤਾਂ
54