ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਇਕ ਮਧਮ ਜਿਹਾ ਪਰਛਾਵਾਂ ਜਹਾਜ਼ਾਂ ਦੀ ਓਟ ਵਿਚ ਏਧਰ ਓਧਰ ਭੌਂਦਾ ਦਿਸਦਾ। ਪਰਛਾਂਵੇਂ ਵਾਲੀ ਰੂਹ ਹੌਂਕਦੀ ਹੌਂਕਦੀ ਮੁਸਾਫ਼ਰਾਂ ਕੋਲੋਂ ਪੁਛਿਆ ਕਰਦੀ:—
"ਓਧਰ ਨੂੰ ਕਿਹੜਾ ਜਹਾਜ਼ ਜਾਂਦਾ ਵੇ???
"ਕਿਧਰ ਨੂੰ?" ਮੁਸਾਫ਼ਰ ਅਗੋਂ ਪੁਛਦੇ।
"ਹਿੰਦੀ ਦੇ ਦੇਸ਼ ਨੂੰ — ਹਿੰਦੁਸਤਾਨ ਨੂੰ"
"ਤੂੰ ਓਥੇ ਜਾਣਾ ਹੈ ਕੀ?" ਮੁਸਾਫ਼ਰ ਮੁੜ ਪੁਛਦੇ।
"ਨਹੀਂ" ਉਹ ਕੁੜੀ ਅਗੋਂ ਉੱਤ੍ਰ ਦੇਂਦੀ।
"ਤੇ ਮੁੜ ਪੁਛਨੀ ਕਿਉਂ ਪਈ ਏਂ?"
"ਐਵੇਂ-" ਤੇ ਉਹ ਸਦਾਈਆਂ ਵਾਂਗ ਹਸ ਪੈਂਦੀ।
55