ਆਉਂਦਾ ਸੀ। ਚਾਨਣੀ ਵਿਚ ਉਹਨੂੰ ਖੂਹ ਤੇ ਕੋਈ ਲੜ ਉੱਡਦਾ ਦਿੱਸਿਆ, ਜੀਕਰ ਕਿਸੇ ਤਰਬੂਜ਼ੀਆ ਚੁੰਨੀ ਦਾ ਹੁੰਦਾ ਹੈ। ਉਹ ਧੜਕਦੇ ਦਿਲ ਨਾਲ ਖੂਹ ਤੇ ਆ ਗਿਆ। ਪਿਆਰ ਦੀ ਲੋ ਨਾਲ ਮੰਚਦੇ ਬੀਤੋ ਦੇ ਨੈਣ ਪਛਾਣ ਗਏ, ਉਹ ਤੜਫ ਕੇ ਅਗਾਂਹ ਵਧੀ। “ਭਾ ਆ.......!” ਉਹਦਾ ਗਲਾ ਰੁਕ ਗਿਆ। ਅਗਾਂਹ ਕੁਝ ਨਾ ਕੂ ਸਕੀ। ਨੱਪ ਕੇ।
"ਬੀਤੋ!" ਜੱਗਾ ਇੰਜ ਬੋਲਿਆ ਮਾਨੋ ਸੁਫ਼ਨੇ 'ਚ ਬੁੜਬੁੜਾਂਦਾ ਸੀ।
'ਹਾਂ ਮੋਈ ਬੀਤੋ' ......... ਉਹ ਅਗੇਰੇ ਹੋਈ ਹਿਕੜੀ ਵਿਚ ਉਬਾਲ
ਜੱਗੇ ਨੇ ਕੰਬਦੀ ਬਾਂਹ ਬੀਤੋ ਦੇ ਮੋਢਿਆਂ ਦੁਆਲੇ ਵਲੋਟ ਦਿੱਤੀ। ਕਿੰਨਾਂ ਚਿਰ ਉਹ ਚੁਪ ਚਾਪ ਖਲੋੜੇ ਰਹੇ। ਕਿਸੇ ਨਿੱਘੇ ਬਹਾਓ ਦੇ ਵਹਿਣ ਵਿਚ ਰੁੜਦੇ ਹੋਏ ਉਹ ਬੁੱਤ ਬਣੇ ਰਹੇ।
"ਤਕੜੀ ਤੇ ਰਹੀ ਏਂ ਨਾ ਬੀਤੋ?" ਜੱਗੇ ਨੇ ਚੁਪ ਤੋੜੀ।
"ਹਾਂ ਹੁਣ ਤਕੜੀ ਹਾਂ" ਚੁੰਨੀ ਦੇ ਪੱਲੇ ਨਾਲ ਬੀਤੋ ਨੇ ਅੱਖਾਂ ਪੂੰਝ ਕੇ ਕਿਹਾ।
ਚੰਨ ਉਤਾਂਹ ਉਤਾਂਹ ਹੋ ਰਿਹਾ ਸੀ। ਕਿਰਣਾਂ ਦੋਹਾਂ ਦੇ ਮੂੰਹਾਂ ਤੇ ਥਿਰਕ ਰਹੀਆਂ ਸਨ, ਓਦੋਂ ਰੁੱਖਾਂ ਦੇ ਪਤਿਆਂ ਚੋਂ ਇਕ ਉੱਲੂ ਦੀ ਹੂਕ ਸੁਣਾਈ ਦਿੱਤੀ। ਦੋਹਾਂ ਦੇ ਦਿਲ ਦਹਿਲ ਗਏ।
"ਦੂਜੇ ਦਿਹਾੜੇ ਸਵੇਰ ਸਾਰ, ਚੰਨਣ ਹੋਰਾਂ ਦੇ ਘਰ ਕੁਝ ਰੌਲਾ ਪਿਆ ਹੋਇਆ ਸੀ। ਸਾਰੇ ਪਿੰਡ ਵਿਚ ਪਤਾ ਹੋ ਗਿਆ ਕਿ ਬੀਤੋ ਰਾਤੀਂ ਚਲਾਣਾ ਕਰ ਗਈ ਏ, ਜਿਹੜੀ ਦੂੰਹ ਸਾਲਾਂ ਦੀ ਬੀਮਾਰ ਰੁਲਕਦੀ ਸੀ।
ਜੱਗਾ ਵੀ ਨੜੋਏ ਨਾਲ ਗਿਆ, ਪਰ ਓਦੂੰ ਮਗਰੋਂ ਕਿਸੇ ਉਹਨੂੰ ਪਿੰਡ ਵਿਚ ਨਾ ਵੇਖਿਆ।
74