ਓਥੇ ਜਾ ਪਈਆਂ — ਟਿਕ ਗਈਆਂ ਤੋਂ ਜੰਮ ਗਈਆਂ। ਉਹ ਓਸ ਸਮੇਂ ਦੇ ਚਕਰਾਂ ਵਿਚ ਉੱਡਦੀ ਗਈ, ਜਦੋਂ ਉਹ ਜੰਗੇ ਕੋਲੋਂ ਓਸ ਪੀਂਘ ਤੇ ਬੂਟੇ ਲੈਂਦੀ ਹੁੰਦੀ ਸੀ। ਉਹਦੀਆਂ ਅੱਡੀਆਂ ਹੋਈਆਂ ਅੱਖਾਂ ਵਿਚ ਪਾਣੀ ਦੇ ਟੈਂਪੋ ਲਿਸ਼ਕ ਉੱਠੇ! ਹੁਣ ਉਹਦੀਆਂ ਨਜ਼ਰਾਂ ਜ਼ਰਾ ਕੁ ਫਿਰੀਆਂ। ਦੂਜੇ ਬੰਨੇ ਸਬਜ਼ੀਆਂ ਤੇ ਵੇਲਾਂ ਵਾਲੀ ਉਹ ਕਿਆਰੀ ਸੀ, ਜਿਥੇ ਕਦੇ ਓਸ ਪਾਣੀ ਦੇ ਘੜੇ ਭਰ ਭਰ ਠੇਲੇ ਸਨ। ਉਹ ਅਗਾਂਹ ਸਰਕੀ। ਉਹ ਕਿਆਰੀ ਸੁੱਕੀ ਪਈ ਸੀ। ਮਿੱਟੀ ਵਿਚ ਤਰੇੜਾਂ ਤਰੇੜਾਂ ਪੈ ਗਈਆਂ ਸਨ। ਨਾ ਓਥੇ ਕੋਈ ਵੇਲ ਸੀ, ਨਾ ਹੀ ਫੁੱਲ। ਉਹ ਕਿਆਰੀ ਵਲ ਇੰਞ ਵੇਖ ਰਹੀ ਸੀ, ਜੇਕਰ ਕਿਸੇ ਗੁਆਚੀ ਹੋਈ ਸ਼ੈ ਨੂੰ ਲੱਭਦੀ ਹੁੰਦੀ ਏ। ਉਹ ਬਾਹਲਾ ਚਿਰ ਓਥੇ ਨਾ ਖਲੋ ਸਕੀ, ਕਿਉਂਕਿ ਉਹਦੇ ਅੰਦਰ ਖ਼ਾਸ ਬੇ-ਚੈਨੀ ਸੀ। ਓਸ ਸਹਿਜੇ ਸਹਿਜੇ ਪਾਸਾ ਪਰਤਿਆ, ਦੋ ਚਾਰ ਕਦਮ ਅਗਾਂਹ ਹੋ ਕੇ ਖੂਹ ਦੀ ਗਾਧੀ ਕੋਲ ਅਪੜ ਪਈ। ਮੁੜ ਓਥੇ ਖਲੋ ਗਈ, ਜਿੱਥੇ ਜੰਗਾ ਬਹਿ ਕੇ ਬੌਲਦ ਹਿਕਦਾ ਹੁੰਦਾ ਸੀ। ਐਵੇਂ ਝੱਲਿਆਂ ਵਾਂਗ ਵਿੰਹਦੀ ਰਹੀ, ਬੇ-ਬਸੀ ਜਿਹੀ ਓਹਦੇ ਚਿਹਰੇ ਉਤੇ ਪਸਰੀ ਪਈ ਸੀ। ਅੱਖਾਂ ਵਿਚ ਲਿਸ਼ਕਦੇ ਦੇਖੋ ਮੋਟੇ ਹੁੰਦੇ ਗਏ ਤੇ ਹੋਰ ਭਾਰੇ ਹੋ ਕੇ ਝਿਮਣੀਆਂ ਵਿਚ ਆ ਲਮਕੇ। ਹਸਰਤਾਂ ਤੜਫ ਉੱਠੀਆਂ। ਉਹ ਹੌਲੀ ਹੌਲੀ ਗਾਂਧੀ ਤੇ ਝੁਕਦੀ ਗਈ। ਇਕ ਤੱਤਾ ਜਿਹਾ ਚੌਂਕਾ ਓਹਦੇ ਅੰਦਰੋਂ ਨਿਕਲਿਆ ਤੇ ਹੱਥ ਗਾਧੀ ਨੂੰ ਲੱਗ ਗਏ। ਅੱਖਾਂ ਡੁਲ੍ਹ ਪਈਆਂ ਤੋਂ ਬੇਤਹਾਸ਼ਾ ਓਹਦੇ ਮੂੰਹੋਂ ਨਿਕਲ ਗਿਆ ‘ਜੰਗਿਆ ......!
ਉਹਦੀ ਅਵਾਜ਼ ਫ਼ਿਜ਼ਾ ਵਿਚ ਬਿਜਲੀ ਵਾਂਗ ਫਿਰ ਗਈ। ਉਹ ਸੰਭਲ ਕੇ ਖੜੀ ਹੋ ਗਈ। ਅਗਾੜੀਓਂ ਕੋਈ ਖੂਹ ਵਲ ਆਉਂਦਾ ਦਿਸਿਆ। ਚਾਨਣੀ ਰਾਤ ਵਿਚ ਹਰ ਇਕ ਸੂਰਤ ਪਛਾਣੀ ਜਾ ਰਹੀ ਸੀ। ਬੀਤੋ ਸਿਰ ਤੋਂ ਪੈਰਾਂ ਤਕ ਕੰਬ ਗਈ। ਫਿਰ ਅੱਖਾਂ ਪਾੜ ਕੇ ਗਹੁ ਨਾਲ ਡਿੱਠਾ | ਆਉਣ ਵਾਲੇ ਦੇ ਹੱਥ ਵਿਚ ਬੈਗ ਤੇ ਸਿਰ ਤੋਂ ਫ਼ੌਜੀ ਪਗੜੀ ਜਾਪੀ। ਬੀਤੋ ਹਿਕ ਵਿਚ ਸਾਹ ਨੱਪ ਕੇ ਓਧਰ ਵੇਖਣ ਲਗ ਪਈ; ਉਹਦੀਆਂ ਨਜ਼ਰਾਂ ਕੁਝ
ਪਛਾਣ ਰਹੀਆਂ ਸਨ। ਫੌਜੀ ਵੀ ਦਬੇ ਪੈਰ ਏਧਰ ਹੀ ਵੇਖਦਾ ਟੂਰਿਆ
73