ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਰ ਮੁੜਨ ਤੇ ਮਜਬੂਰ ਕਰ ਰਿਹਾ ਸੀ।

ਉਸ ਵੱਡੇ ਅਫ਼ਸਰ ਕੋਲੋਂ ਕਈ ਵਾਰ ਛੁੱਟੀ ਮੰਗੀ, ਪਰ ਮਨਜ਼ੂਰੀ ਨਾ ਮਿਲੀ।ਉਹ ਡਾਢਾ ਦੁਖੀ ਹੋ ਗਿਆ। ਬਹੁਤ ਢੰਗ ਸੋਚੇ, ਪਰ ਕੋਈ ਵਾਹ ਨਾ ਜਾਵੇ। ਉਹਦੀ ਨੀਂਦਰ ਵੀ ਹਰਾਮ ਹੋ ਗਈ ਸੀ। ਉਹਦੇ ਦਿਲ ਨੂੰ ਕੋਈ ਧੂ ਪੈਂਦੀ ਸੀ। ਦਿਨ ਰਾਤ ਬੇ-ਚੈਨੀ ਵਧਦੀ ਜਾਂਦੀ ਸੀ। ਓੜਕ ਤੰਗ ਆ ਕੇ ਉਹ ਇਕ ਰਾਤ ਬਿਨਾਂ ਛੁਟੀਓਂ ਹੀ ਨਿਕਲ ਟੁਰਿਆ।

ਕਮਲਾਈ ਹੋਈ ਬੀਤੋ ਇਕ ਆਥਣ ਨੂੰ ਘਰੋਂ ਨਿਕਲੀ। ਅਜ ਉਹਦਾ ਦਿਲ ਫ਼ਿਕਰਾਂ ਤੋਂ ਆਜ਼ਾਦ ਜਿਹਾ ਭਾਸਿਆ। ਉਹ ਪਿੰਡੋਂ ਬਾਹਰ ਪੈਲੀਆਂ ਕੋਲ ਗਈ।ਜਾ ਕੇ ਉਸ ਰਾਹ ਤੋਂ ਖਲੋ ਗਈ, ਜਿਹੜੇ ਰਸਤੇ ਉਹ ਪਾਣੀ ਭਰਨ ਜਾਂਦੀ ਹੁੰਦੀ ਸੀ। ਉਹ ਉਥੇ ਖਲੋ ਗਈ। ਮੁਦਤਾਂ ਦੀ ਬਿਮਾਰੀ ਦਾ ਖਾਰਿਆ ਹੋਇਆ ਪਿੰਡਾ ਹਵਾ ਦੀ ਜੁੰਬਸ਼ ਸਹਿਣ ਜੋਗਾ ਵੀ ਨਹੀਂ ਸੀ ਰਿਹਾ। ਨਿੱਕੀ ਜਿਹੀ ਹਿਕੜੀ ਵਿਚ ਬਕ ਹੱਡੀਆਂ ਦਾ ਸੀ ਤੇ ਉਨ੍ਹਾਂ ਹੱਡੀਆਂ ਅੰਦਰ ਕੁਝ ਪੰਛੀ ਵਾਂਗ ਫੜਫੜਾ ਰਿਹਾ ਸੀ। ਉਹ ਮੁਰਝਾਈਆਂ ਹੋਈਆਂ ਅੱਖਾਂ ਨਾਲ ਸਾਹਮਣੇ ਵੱਲ ਵਿੰਹਦੀ ਰਹੀ। ਮੁੜ ਖੂਹ ਵਲ ਵਗ ਟੁਰੀ। ਸੰਝ ਹੋਰ ਡੂੰਘੀ ਹੁੰਦੀ ਗਈ।

ਚਾਨਣੀ ਰਾਤ ਵਿਚ ਠੰਡੀ ਠੰਡੀ ਪੌਣ ਰੁਮਕ ਰਹੀ ਸੀ। ਪੰਛੀ ਆਲ੍ਹਣਿਆਂ ਵਿਚ ਬਿਸਰਾਮ ਕਰ ਰਹੇ ਸਨ। ਹਵਾ ਨਾਲ ਖੇੜੀਆਂ ਸਹਿਜ ਸਹਿਜ ਝੂਮ ਰਹੀਆਂ ਸਨ। ਬੀਤੋ ਲੜਖੜਾਂਦੀ ਹੋਈ ਦੁਰੀ ਜਾਂਦੀ ਸੀ। ਜਿਉਂ ਜਿਉਂ ਖੂਹ ਨੇੜੇ ਆਉਂਦਾ ਸੀ, ਉਹਦੀਆਂ ਲਿੱਸੀਆਂ ਨਾੜਾਂ ਅੰਦਰ ਖ਼ੂਨ ਦੀ ਰਵਾਨੀ ਤੇਜ਼ ਹੁੰਦੀ ਜਾਂਦੀ ਸੀ। ਉਹਦੀਆਂ ਅੱਖਾਂ ਵਿਚ ਕਿਸੇ ਚਾਨਣੇ ਦੀ ਤੇਜ਼ੀ ਸੀ। ਉਹ ਸਾਹ ਨੱਪ ਕੇ ਖੂਹ ਤੇ ਜਾ ਪਹੁੰਚੀ। ਅਜ ਪੂਰੇ ਦੋ ਵਰ੍ਹਿਆਂ ਮਗਰੋਂ ਓਸ ਖੂਹ ਤੇ ਪੈਰ ਪਾਇਆ ਸੀ।

ਓਥੇ ਚੁਪ ਦਾ ਸੰਨਾਟਾ ਸੀ।ਭਾਂ ਭਾਂ ਕਰਦੇ ਖੂਹ ਤੋਂ ਬੀਤੋ ਮੂਰਤ ਬਣੀ ਖਲੋਤੀ ਸੀ। ਓਸ ਧੌਣ ਭੁਆ ਕੇ ਚਾਰ ਚੁਫੇਰੇ ਤੱਕਿਆ। ਅਗਾੜੀ ਬੋਹੜ ਤੇ ਇਕ ਬੋਦੀ ਪੁਰਾਣੀ ਪੀਂਘ ਪਲਮਦੀ ਸੀ। ਓਹਦੀਆਂ ਨਜ਼ਰਾਂ

72