ਜੱਗੇ ਦੇ ਜਾਣ ਮਗਰੋਂ ਛੇਤੀ ਹੀ ਬੀਤੋ ਦਾ ਵਿਆਹ ਹੋ ਗਿਆ। ਬੀ ਦੀ ਸਿਹਤ ਅੱਛੀ ਨਾ ਰਹੀ। ਉਹ ਅੰਦਰੋਂ ਅੰਦਰ ਝੁਰਦੀ ਰਹਿੰਦੀ ਸੀ। ਸਹੁਰੇ ਘਰ ਗਿਆਂ ਉਹਨੂੰ ਦੋ ਸਾਲ ਬੀਤ ਗਏ ਸਨ । ਬੀਤੋ ਨੇ ਕਈ ਵਾਰ ਪੇਕੇ ਮੁੜਨ ਲਈ ਤਰਲੇ ਕੀਤੇ, ਪਰ ਉਹਨੂੰ ਕਿਸੇ ਨਾ ਭੇਜਿਆ। ਸਹੁਰੇ ਓਹਦਾ ਇਲਾਜ ਬਥੇਰਾ ਕਰਾਉਂਦੇ ਰਹੇ, ਪਰ ਬਿਮਾਰੀ ਦਾ ਕੋਈ ਬਹੁ ਨਹੀਂ ਸੀ ਲਗਦਾ। ਮਾਪਿਆਂ ਨੇ ਜਦੋਂ ਬੀਤੋ ਦੀ ਨਿਤ ਨਿਤ ਢਹਿੰਦੀ ਹਾਲਤ ਸੁਣੀ, ਤਾਂ ਪੇਕੇ ਲਿਆਉਣ ਲਈ ਜ਼ੋਰ ਪਾਇਆ । ਬਾਹਲਾ ਕਹਿਣ ਕਰ ਕੇ ਬੀਤੋ ਪੇਕੇ ਭੇਜ ਦਿੱਤੀ ਗਈ।
ਉਹ ਸੁੱਕ ਕੇ ਤੀਲਾ ਹੋ ਗਈ ਸੀ । ਘਰ ਆ ਕੇ ਵੀ ਭਾਵੇਂ ਉਹਦੀ ਹਾਲਤ ਕਮਜ਼ੋਰ ਹੁੰਦੀ ਜਾਂਦੀ ਸੀ, ਪਰ ਉਹਦੇ ਚਿਹਰੇ ਤੇ ਕੋਈ ਉਤਸਾਹ ਜਿਹਾ ਭਾਹ ਮਾਰਨ ਡਹਿ ਪਿਆ। ਉਹ ਫਿਰਨ ਟੂਰਨ ਵੀ ਲਗ ਪਈ ਸੀ । ਬਾਹਰ ਪੈਲੀਆਂ ਤੀਕਰ ਹੋ ਆਉਂਦੀ ਸੀ। ਕਦੇ ਕਦੇ ਉਹ ਦੂਰੋਂ ਜੋਗੇ ਵਾਲੇ ਖੂਹ ਦੀ ਤੂੰ ਤੂੰ ਸੁਣ ਕੇ ਵਹਿਣਾਂ ਵਿਚ ਵਹਿ ਜਾਂਦੀ। ਪੁਰਾਣੀਆਂ ਥਾਵਾਂ, ਉਹ ਘੜੇ ਭਰਨੇ, ਪੀਂਘਾਂ ਝੂਟਣੀਆਂ, ਤਿਤਲੀਆਂ ਵਾਂਗ ਉਡਦਿਆਂ ਫਿਰਨਾ ਇਹ ਯਾਦਾਂ ਉਹਨੂੰ ਤੜਫਾ ਕੱਢ- ਦੀਆਂ ਹਨ। ਓਦ੍ਹਾ ਕਦੀ ਖੂਹ ਤੇ ਜਾਣ ਨੂੰ ਜੀ ਕਰ ਆਉਂਦਾ ਸੀ; ਪਰ ਫੇਰ ਕੁਝ ਸੋਚ ਕੇ ਰੁਕ ਜਾਂਦੀ ਸੀ। ਦਿਨੋ ਦਿਨ ਉਹ ਨਿਰਬਲ ਹੋ ਰਹੀ ਸੀ। ਓਹਦੀ ਜ਼ਿੰਦਗਾਨੀ ਕਿਸੇ ਬੁਝਦੇ ਹੋਏ ਦੀਵੇ ਵਾਂਗੂੰ ਟਿਮਟਿਮਾ ਰਹੀ ਸੀ।
ਜੱਗਾ ਨੌਕਰ ਹੋਣ ਮਗਰੋਂ ਪਿੰਡ ਨਹੀਂ ਸੀ ਆਇਆ, ਪਰ ਮੂੰਹ ਸਾਲਾਂ ਵਿਚ ਓਸ ਨੇ ਕਿੰਨੀ ਵਾਰ ਬੀਤੋ ਨੂੰ ਯਾਦ ਕੀਤਾ। ਹੁਣ ਉਹਦਾ ਦਿਲ ਸਿੰਘਾਂ ਨਾਲ ਭਰ ਆਇਆ ਸੀ। ਨਿਤ ਕੋਈ ਚੀਸ ਉਹਦੇ ਅੰਦਰੋਂ ਉਠ ਕੇ ਉਹਨੂੰ ਬੇਤਾਬ ਰਖਦੀ ਸੀ । ਉਹ ਫੌਜੀ ਡੀਊਟੀ ਭੁਗਤਾ ਕੇ ਬਾਹਰ ਨਿਕਲ ਜਾਂਦਾ ਤੇ ਪੈਲੀਆਂ ਨੂੰ ਤੱਕ ਕੇ ਰੋਂਦਾ ਰਹਿੰਦਾ। ਕਦੇ ਛਾਉਣੀ ਦੇ
ਨੇੜੇ ਵਗਦੇ ਖੂਹਾਂ ਤੇ ਨੀਝ ਲਾ ਕੇ ਬੈਠਾ ਰਹਿੰਦਾ । ਜੀਕਰ ਉਹਨੂੰ ਕੋਈ
71