ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਾਉਣ ਲਗੀ ਏ।”

ਮਾਂ ਦੀ ਹਮਦਰਦੀ ਚੰਨਣ ਵਲ ਹੋ ਗਈ। ਸਾਰੇ ਘਰ ਵਿਚ ਸਹਿਮ ਛਾ ਗਿਆ।

ਥੋੜੇ ਦਿਨਾਂ ਮਗਰੋਂ ਬੀਤੋ ਇਕ ਦੂਜੇ ਪਿੰਡ ਚੰਨਣ ਨੇ ਆਪਣੇ ਚਾਚੇ ਕੋਲ ਘੱਲ ਦਿੱਤੀ। ਹੁਣ ਉਹ ਤੇ ਪਰਸੂ ਬਦਲੇ ਦੀ ਤਾੜ ਵਿਚ ਰਹਿਣ ਲਗੇ ।

ਸਾਰੇ ਪਿੰਡ ਵਿਚ ਗੱਲ ਧੁੰਮ ਗਈ ਸੀ । ਹੁਣ ਕੁੜੀਆਂ ਜੱਗੇ ਦੇ ਖ਼ੂਹੋਂ ਪਾਣੀ ਭਰਨ ਨਹੀਂ ਸਨ ਆਉਂਦੀਆਂ। ਜੱਗੇ ਨੇ ਵੀ ਸਾਰਾ ਮਾਜਰਾ ਸੁਣ ਲਿਆ ਸੀ। ਉਹਨੂੰ ਕੋਈ ਪਤਾ ਨਹੀਂ ਸੀ ਲਗਦਾ ਕਿ ਓਸ ਕੀ ਕਸੂਰ ਕੀਤਾ। ਜੱਗੇ ਦੇ ਖੂਹ ਦੀਆਂ ਰੌਣਕਾਂ ਉਡ ਗਈਆਂ । ਖੂਹ ਦੀ ਤੂੰ ਰੂੰ ਖੇਤਾਂ ਦੀ ਲਹਿ ਲਹਿ ਤੇ ਬੋਹੜ ਤੇ ਪਲਮਦੀ ਪੀਂਘ ਉਹਦੀ ਜਿੰਦ ਤੋੜ ਤੋੜ ਖਾਂਦੀ ਸੀ। ਉਹਨੂੰ ਆਪਣੀ ਜਾਨ ਦਾ ਵੀ ਸਖ਼ਤ ਖ਼ਤਰਾ ਹੋ ਗਿਆ। ਇਸ ਲਈ ਉਸ ਖੇਤੀ ਛੱਡ ਕੇ ਕਿਧਰੇ ਟੂਰ ਜਾਣ ਦਾ ਫੈਸਲਾ ਕਰ ਲਿਆ।

ਓਹਨੀਂ ਦਿਨੀਂ ਲਾਮ ਲਗੀ ਹੋਈ ਸੀ। ਜੱਗੇ ਨੇ ਪੈਲੀਆਂ ਠੇਕੇ ਤੇ ਚਾੜ੍ਹ ਦਿੱਤੀਆਂ ਤੇ ਫ਼ੌਜ ਵਿਚ ਭਰਤੀ ਹੋਣ ਲਈ ਤਿਆਰ ਹੋ ਪਿਆ। ਤਿਆਰੀ ਵਿਆਰੀ ਕਰਨ ਦੇ ਪਿਛੋਂ ਇਕ ਸ਼ਾਮ ਨੂੰ ਜਦੋਂ ਤਾਰੇ ਨਿਕਲ ਆਏ ਸਨ, ਉਹ ਆਪਣੇ ਕੋਠੇ ਚੋਂ ਗੰਢ ਲੈ ਕੇ ਬਾਹਰ ਨਿਕਲਿਆ। ਖਲੋ ਕੇ ਬੀਤੋ ਵਾਲਾ ਰਾਹ ਤਕਿਆ। ਉਹਦੀਆਂ ਅੱਖਾਂ ਵਿਚ ਮੋਟੇ ਮੋਟੇ ਹੰਝ ਭਰ ਆਏ। ਆਖਰ ਨੇੜੇ ਦੇ ਟੇਸ਼ਨੋਂ ਜਾ ਕੇ ਗੱਡੀ ਚੜ੍ਹ ਗਿਆ। ਗੱਡੀ ਨ੍ਹੇਰੀ ਹਾੜ ਨੂੰ ਚੀਰਦੀ ਜਾਂਦੀ ਸੀ। ਉਹ ਬਾਰੀ ਵਿਚੋਂ ਮੂੰਹ ਬਾਹਰ ਕੱਢ ਕੇ ਕੁਝ ਸੋਚਦਾ ਤੇ ਉਹਦਾ ਦਿਲ ਉਮਲ ਆਉਂਦਾ। ਕਦੇ ਕਦੇ ਉਹਦੀ ਕੋਈ ਆ-ਮੁਹਾਰੀ ਭੁੱਬ ਵੀ ਨਿਕਲ ਜਾਂਦੀ ਸੀ।

70