ਆਪੂੰ ਗੇੜ ਕੇ ਘੜੇ ਭਰ ਭਰ ਮੁੜ ਗਈਆਂ। ਬੀਤੋਂ ਸਾਰੀਆਂ ਦੇ ਮਗਰੋਂ ਆਈ। ਜੱਗਾ ਖੂਹ ਕੋਲ ਦੇ ਕੋਠੇ ਚੋਂ ਬਾਹਰ ਆਇਆ। “ਜ਼ਰਾ ਖੂਹ ਤੇ ਗੇੜ, ਘੜੇ ਭਰ ਲਵਾਂ," ਬੀਤੇਂ ਨੇ ਢਾਕੋਂ ਘੜਾ ਲਾਹ ਕੇ ਕਿਹਾ।
ਜੱਗਾ ਖੂਹ ਗੇੜਨ ਲਗ ਪਿਆ। ਘੜੇ ਭਰੇ ਗਏ।
“ਅਜ ਬੜੀ ਸੋਹਣੀ ਰੁੱਤ ਵੇ” ਜੱਗੇ ਅਕਾਸ਼ ਵਲ ਤਕ ਕੇ ਕਿਹਾ।
“ਮੇਰਾ ਝੂਟਣ ਨੂੰ ਜੀ ਕਰਦਾ ਏ, ਦੇਵੇਂਗਾ ਇਕ ਝੂਟਾ ? ਬੀਡੋਦੀਆਂ ਅੱਖਾਂ ਚਮਕ ਪਈਆਂ।
“ਵਾਹ ਕਿਉਂ ਨਹੀਂ।”
ਬੀਤੋ ਕਾਹਲੀ ਨਾਲ ਪੀਂਘ ਤੇ ਜਾ ਚੜ੍ਹੀ।ਜੱਗੇ ਨੇ ਹੁਲਾਰੇ ਦਿੱਤੇ। ਪੀਂਘ ਚੜ੍ਹਦੀ ਗਈ। ਦੂਰ ਮੱਕੀ ਦੀ ਨੁਕਰੇ ਚੰਨਣ ਖਲੋਤਾ ਤੱਕ ਰਿਹਾ ਸੀ। ਉਹਨੂੰ ਪਰਸੂ ਦੀਆਂ ਗੱਲਾਂ ਕੁਝ ਸੱਚੀਆਂ ਭਾਸੀਆਂ। ਉਹਬੁਲ੍ਹ ਟੁਕ ਰਿਹਾ ਸੀ।
ਬੀਤੋ ਪੀਘੋਂ ਲੱਥੀ। ਜੱਗੇ ਨੇ ਉਹਨੂੰ ਘੜੇ ਚੁਕਾਏ ਤੇ ਉਹ ਟੁਰ ਗਈ। ਚੰਨਣ ਨੇ ਇਹ ਕੁਝ ਵੀ ਵੇਖਿਆ।
ਚੰਨਣ ਘਰ ਆਇਆ। ਉਹ ਗੁੱਸੇ ਨਾਲ ਲਾਲੋ ਲਾਲ ਸੀ।ਆਉਂਦਿਆਂ ਸਾਰ ਬੀਤੋ ਨੂੰ ਧਰੂ ਕੇ ਉਹ ਅੰਦਰ ਲੈ ਗਿਆ। ਮਾਂ ਵਿਲ-ਕਦੀ ਵਿਲਕਦੀ ਨਾਲ ਨੱਸੀ। ਉਹਨੂੰ ਬਾਂਹ ਨਾਲ ਪਰੇ ਧੱਕ ਦਿੱਤਾ। ਬੀਤੋਨੂੰ ਉਹ ਮਾਰ ਮਾਰੀ ਕਿ ਤੋਬਾ ਹੀ ਭਲੀ। ਫੇਰ ਬਾਹਰ ਆ ਬੈਠਾ। ਮਾਂ ਰੋਂਦੀ ਸੀ। ਬੀਤੋ ਭੌਂ ਤੇ ਗੁੰਮ ਸੁੰਮ ਡਿੱਗੀ ਪਈ ਸੀ। ਹੁਣ ਚੰਨਣ ਮਾਂ ਨੂੰ ਸਾਰੀਆਂਗੱਲਾਂ ਦੱਸ ਰਿਹਾ ਸੀ।ਮਾਂ ਨਾਲੇ ਧੀ ਨੂੰ ਸੰਭਾਲਦੀ ਸੀ, ਨਾਲੇ ਪੁੰਨਹੁੰਦੀ ਜਾਂਦੀ ਸੀ।
“ਬੱਸ, ਅਜ ਤੋਂ ਇਹ ਘਰੋਂ ਬਾਹਰ ਪੈਰ ਨਾ ਧਰੇ!" ਚੰਨਣ ਨੇਰੋਹ ਨਾਲ ਆਖਿਆ।
“ਮੈਂ ਇਹਦੀਆਂ ਲੱਤਾਂ ਵੱਢ ਘੱਤਾਂਗੀ, ਇਹ ਸਾਨੂੰ ਚੰਗਾ ਪਲੇਥਣ
69