ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹਦੀਆਂ ਅੱਖਾਂ ਲਾਲ ਸਨ, ਬੁਲਾਂ ਤੇ ਕਾਲਖ ਫਿਰੀ ਹੋਈ ਸੀ। ਉਹ ਉਹਨੇ ਉਹਲੇ ਪਿੰਡੋਂ ਬਾਹਰ ਨਿਕਲ ਗਿਆ। ਤੜਕੇ ਦੇ ਹਾਲੀਆਂ ਦੇ ਗੀਤ ਉਹਦੇ ਕੰਨੀਂ ਪੈ ਰਹੇ ਸਨ । ਉਹ ਇਕ ਪੈਲੀ ਕੋਲ ਚਲਾ ਗਿਆ। ਇਕ ਜੱਟ ਗਾ ਰਿਹਾ ਸੀ – “ਕਿਸੇ ਗਲ ਦਾ ਵਸਾਹ ਤਾਂ ਕਰੀਏ ਅਖੀ ਜਦੋਂ ਵੇਖ ਲਈਏ।" ਚੰਨਣ ਨੂੰ ਇਕ ਝੁਨਝੁਨੀ ਜਿਹੀ ਆਈ। ਓਸ ਉਤਾਂਹ ਨਜ਼ਰ ਕੀਤੀ, ਆਕਾਸ਼ ਤਾਰਿਆਂ ਨਾਲ ਜਗ-ਮਗ ਜਗ-ਮਗ ਪਿਆ ਕਰਦਾ ਸੀ। ਉਹਨੇ ਅਗੇ ਵਧਣ ਦੀ ਕੋਸ਼ਸ਼ ਕੀਤੀ, ਪਰ ਫੇਰ ਠਹਿਰ ਗਿਆ। ਓਹਦੇ ਅੰਦਰੋਂ ਕੋਈ ਵਾਜ ਉਠੀ – ਜੱਗਾ ਤੇ ਮਾੜਾ ਮੁੰਡਾ ਨਹੀਂ। ਪਰਸੂ ਹੋਰਾਂ ਦਾ ਓਹਦੇ ਨਾਲ ਵੈਰ ਵੇ; ਵੈਰ ਵੀ ਖਾਹ ਮਖਾਹ।” ਓਹਦੇ ਪੈਰ ਜੰਮ ਗਏ। ਟੂਰ ਨਾ ਸਕਿਆ, ਛਵੀ ਲਾਹ ਕੇ ਲੁਕਾ ਲਈ, ਘਰ ਨੂੰ ਮੁੜ ਪਿਆ ।

ਭਾਵੇਂ ਅਜ ਉਹ ਮੁੜ ਗਿਆ ਸੀ, ਪਰ ਫੇਰ ਵੀ ਪਰਸੂ ਦੀ ਓਹਦੇ ਮਨ ਤੇ ਅਸਰ ਕਰਦੀ ਰਹੀ, ਤਾਂ ਵੀ ਉਹ ਅਖੀਂ ਜ਼ਰੂਰ ਕੁਝ ਵੇਖਣਾ ਚਾਹੁੰਦਾ ਸੀ। ਉਸ ਘਰ ਕਿਸੇ ਕੋਲ ਗਲ ਨਾ ਕੀਤੀ।

ਜੱਗੇ ਨੇ ਜੋ ਕੁਝ ਓਦਣ ਡਿੱਠਾ ਸੀ ਉਹ ਅੰਦਰ ਹੀ ਪੀ ਗਿਆ। ਬੀਤੇ ਦੇ ਦਿਲ ਵਿਚ ਅਜੇ ਤਕ ਕੋਈ ਰੋਕ ਟੋਕ ਨਹੀਂ ਹੋਈ ਸੀ। ਉਹ ਨਿਤਾ-ਪ੍ਰਤੀ ਘੜੇ ਭਰਨ ਜਾਂਦੀ ਸੀ। ਜੱਗੇ ਦੀਆਂ ਲਾਈਆਂ ਵੇਲਾਂ ਵਿਚ ਤਿਤਲੀ ਵਾਂਗ ਉਡਾਰੀਆਂ ਮਾਰ ਆਉਂਦੀ ਹੁੰਦੀ ਸੀ। ਕਦੇ ਓਹਦੀਆਂ ਵੇਲਾਂ ਦੇ ਫੁਲ ਤੋੜ ਘੱਤਦੀ, ਕਦੇ ਸ਼ੋਖੀ ਨਾਲ ਓਹਦੀਆਂ ਵੇਲਾਂ ਚੋਂ ਘਾ ਖਰਚ ਕਢਦੀ।ਕਈ ਵਾਰ ਓਹਦੀਆਂ ਸਬਜ਼ੀਆਂ ਵਿਚ ਪਾਣੀ ਦੇ ਘੜੇ ਭਰ ਕੇ ਠੇਲ ਦੇਂਦੀ ਸੀ। ਕਦੇ ਘਰ ਚਾੜਣ ਲਈ ਭਾਜੀ ਵੀ ਓਥੋਂ ਹੀ ਲੈ ਆਉਂਦੀ ਸੀ ।

ਇਕ ਦਿਹਾੜੇ ਆਕਾਸ਼ ਤੇ ਬੱਦਲ ਚੜ੍ਹੇ ਹੋਏ ਸਨ। ਮੀਂਹ ਦੀਆਂ ਆਸਾਂ ਨੇ ਲੋਕਾਂ ਦੇ ਦਿਲ ਭਰ ਦਿੱਤੇ। ਚਾਰ ਚੁਫੇਰੇ ਮੋਰਾਂ ਦੀਆਂ ਚੀਕਾਂ

ਸੁਣਾਈ ਦੇਂਦੀਆਂ ਸਨ। ਅਜ ਜੱਗੇ ਨੇ ਖੂਹ ਨਾ ਜੋਇਆ । ਕੁੜੀਆਂ

68