ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਗਿਆ । ਅਗੋਂ ਚੰਨਣ ਲਗਾ ਆਉਂਦਾ ਸੀ। ਪਰਸੂ ਨੂੰ ਹੌਂਕਣੀ ਚੜ੍ਹੀ ਹੋਈ ਤਕ ਕੇ ਉਹ ਹੈਰਾਨ ਜਿਹਾ ਹੋ ਗਿਆ।

“ਕੀ ਗਲ ਆ? ਕੁਵੇਲੇ ਹੋਏ ਕਿਧਰ ਨੂੰ ?" ਚੰਨਣ ਨੇ ਪਰੇਸ਼ਾਨੀ ਨਾਲ ਪੁਛਿਆ । “ਸਾਡੀ ਤੇ ਇੱਜ਼ਤ ਬਰਬਾਦ ਹੋ ਗਈ ਉ ਪਰਸੂ ਦੇ ਮੂੰਹੋਂ ਝਗ ਪਈ ਵਗਦੀ ਸੀ।“ਪਰ ਹੋਇਆ ਕੀ " ਚੰਨਣ ਨੇ ਧੀਰਜ ਨਾਲ ਪੁਛਿਆ।

"ਮੈਨੂੰ ਤੇ ਦਸਦਿਆਂ ਵੀ ਲਾਜ ਆਉਂਦੀ ਏ।" ਪਰਸੂ ਕੰਬ ਰਿਹਾ ਸੀ।

“ਓਹੋ ਪਰ ਆਖ਼ਰ ਕਿਹੜੀ ਆ ਗਈ ਏ ?"

ਪਰਸੂ ਨੇ ਜੋ ਕੁਝ ਡਿੱਠਾ ਸੀ ਖੂਬ ਰੰਗ ਚਾੜ ਕੇ ਚੰਨਣ ਨੂੰ ਦਸਿਆ। ਚੰਨਣ ਭਾਵੇਂ ਠੰਢੇ ਹੋਏ ਵਾਲ਼ਾ ਮੁੰਡਾ ਸੀ, ਪਰ ਬੀਤੋ ਆਪਣੀ ਭੈਣ ਦੀ ਇਹ ਹਾਲਤ ਸੁਣ ਕੇ ਇਕ ਵਾਰ ਤੇ ਓਹਨੂੰ ਗੁੱਸਾ ਆ ਗਿਆ। ਉਹ ਕੂ ਨਹੀਂ ਸੀ ਸਕਦਾ। “ਚੰਗਾ ਤੂੰ ਜਾ” ਆਖ ਕੇ ਭੰਨਣ ਪਰਸੂ ਤੋਂ ਨਿਖੜ ਕੇ ਘਰ ਆ ਗਿਆ। ਉਸ ਪਹਿਲਾਂ ਵੀ ਬੀਤੋ ਬਾਰੇ ਕਾਨਾ- ਰੂਸੀ ਸੁਣੀ ਹੋਈ ਸੀ। ਉਹ ਘਰ ਆ ਕੇ ਕਿਸੇ ਨਾਲ ਨਾ ਕੋਇਆ, ਭੁੱਖਣ ਭਾਣਾ ਮੰਜੇ ਤੇ ਜਾ ਲੰਮਾ ਪਿਆ। ਘਰ ਵਾਲੇ ਸਹਿਮੇ ਹੋਏ ਸਨ । ਬੀਤੋ ਦਾ ਦਿਲ ਧੜਕ ਰਿਹਾ ਸੀ । ਅੱਧੀ ਰਾਤ ਤੋੜੀ ਉਹ ਪਾਸੇ ਮਾਰਦਾ ਰਿਹਾ| ਬੀਤੇ ਦੇ ਦਿਲ ਵਿਚ ਵੀ ਅਜ ਬੇਚੈਨੀ ਸੀ। ਓੜਕ ਉਹ ਸੌਂ ਗਈ। ਰਾਤ ਢਲੀ ਤੇ ਚੰਨਣ ਉਠਿਆ। ਏਧਰ ਓਧਰ ਤਕ, ਸਹਿਜੇ ਸਹਿਜੇ ਤੂੜੀ ਵਾਲੇ ਕੋਠੇ ਵਿਚ ਗਿਆ ।ਤੂੜੀ ਉਤੇ ਚੜ੍ਹ ਕੇ ਉਸ ਨੇ ਛਤ ਵਿਚੋਂ ਕੋਈ ਚੀਜ਼ ਕੱਢੀ, ਜਿਹੜੀ ਕਪੜੇ ਵਿਚ ਵਲੇਟੀ ਹੋਈ ਸੀ। ਉਤੋਂ ਲੀੜਾ ਲਾਹਿਆ, ਵਿਚੋਂ ਲਿਸ਼ਕਦੀ ਛਵੀ ਨਿਕਲੀ । ਉਸ ਉਹ ਡਾਂਗ ਉਤੇ ਚਾੜ੍ਹ ਲਈ।

ਤੜਕਾ ਹੋ ਚੁਕਾ ਸੀ। ਜੱਗੇ ਨੇ ਖੂਹ ਜੋ ਦਿਤਾ | ਤੂੰ-ਤੂੰ ਦੀ ਵਾਜ ਚੰਨਣ ਦੇ ਕੰਨੀਂ ਪਈ। ਉਹ ਦਬੇ ਪੈਰ ਘਰੋਂ ਬਾਹਰ ਨਿਕਲਿਆ।

67