ਕਿਹਾ। “ਮੈਂ ਪੈਲੀ ਟਪਾ ਕੇ ਮੁੜ ਆਵਾਂਗਾ, ਤੂੰ ਬੀਮਾਰ ਜੁ ਹੋਈਓਂ।”
ਟਾਵੇਂ ਟਾਵੇਂ ਤਾਰੇ ਅਕਾਸ਼ ਪਰ ਨਿਕਲ ਆਏ ਸਨ। ਜੱਟ ਖੇਡਾਂ ਤੋਂ ਘਰਾਂ ਵਲ ਮੁੜ ਰਹੇ ਸਨ। ਪੈਲੀਆਂ ਦੀ ਸਰ ਸਰਾਹਟ ਹਵਾ ਨਾਲ ਸੰਗੀਤ ਦੀਆਂ ਸੁਰਾਂ ਬਣੀ ਹੋਈ ਸੀ। ਜੱਗਾ ਲੋਹੇ ਵਰਗੀਆਂ ਬਾਹਾਂ ਨਾਲ ਦੋ ਘੜੇ ਚੁਕੀ ਜਾਂਦਾ ਸੀ। ਮਗਰ ਮਗਰ ਬੀਤੋ ਝੂਮ ਝੂਮ ਕਰਦੀ ਵਗੀ ਜਾਂਦੀ ਸੀ। ਅਜੇ ਉਹ ਚਰ੍ਹੀ ਦੀ ਪੈਲੀ ਤੋਂ ਮੁੜਨ ਹੀ ਲਗੇ ਸਨ ਕਿ ਅਗਾੜੀ ਜੱਗੇ ਨੂੰ ਕੋਈ ਬੰਦਾ ਖਲੋਤਾ ਦਿਸਿਆ। ਉਹ ਖਲੋ ਗਿਆ, ਪਰ ਬੀਤੋ ਨੇ ਮਗਰ ਹੋਣ ਕਰ ਕੇ ਬੰਦੇ ਨੂੰ ਨਾ ੜਕਿਆ।ਜੱਗੇ ਨੇ ਘੜੇ ਬੀਤੋ ਨੂੰ ਫੜਾ ਦਿਤੇ ਤੇ ਬੀਤੋ ਜਾਣ ਲਗੀ ਚੁਹਲ ਨਾਲ ਕਹਿਣ ਲਗੀ, “ਇਹ ਤੇ ਮੌਜ਼ ਹੋ ਗਈ, ਰੋਜ਼ ਛਡ ਜਾਇਆ ਕਰ ਭਾ।”
ਉਹ ਬੰਦਾ ਪਰਸੂ, ਬੀ ਦੇ ਭਰਾ ਚੰਨਣ ਦਾ ਮਿਤਰ ਸੀ। ਆਪਣੇ ਖੇਤੋਂ ਮੁੜਿਆ ਆਉਂਦਾ ਇਨ੍ਹਾਂ ਦੋਹਾਂ ਨੂੰ ਤਕ ਕੇ ਖਲੋ ਗਿਆ ਸੀ। ਉਹ ਏਸ ਦ੍ਰਿਸ਼ ਨੂੰ ਤਕ ਕੇ ਸੜ ਭੁਜ ਗਿਆ, ਕਿਉਂਕਿ ਓਹਦੇ ਮਾਪਿਆਂ ਦੀ ਜੱਗੇ ਨਾਲ ਚਰੋਕੀ ਅਦਾਵਤ ਚਲੀ ਆਉਂਦੀ ਸੀ। ਨਾਲੇ ਉਹ ਬੀਤੋ ਦੀ ਚੁਹਲ ਬਾਜ਼ੀ ਤੋਂ ਲਾਟੋ ਲਾਟ ਹੋ ਗਿਆ। ਬੀਤੋ ਪਰਸੂ ਨੂੰ ਬਿਨਾਂ ਵੇਖੇ ਟੁਰ ਗਈ ਸੀ, ਪਰ ਜੱਗੇ ਦੇ ਦਿਲ ਨੂੰ ਧੁੜਕੂ ਲਗ ਗਿਆ ਹੋਇਆ ਸੀ। ਉਹ ਖੂਹ ਵਲ ਲਗਾ ਜਾਂਦਾ ਸੀ। ਉਹਦੇ ਚਿਹਰੇ ਤੇ ਉਦਾਸੀਨਤਾ ਤੇ ਚਿੰਨ੍ਹ ਸਨ।
★★★★
ਪਰਸੂ ਘਰ ਆਇਆ। ਓਹਦਾ ਅੰਦਰ ਮਚ ਰਿਹਾ ਸੀ। ਉਹ ਜੰਗੋ ਨਾਲ ਬੀਤੋ ਦੀਆਂ ਗਲਾਂ ਕਦ ਸਹਾਰ ਸਕਦਾ ਸੀ। ਘਰੋਂ ਪਾਣੀ ਧਾਣੀ ਪੀ ਕੇ ਸਿੱਧਾ ਬੀਤੇ ਦੇ ਘਰ ਪੁੱਜਾ ਤੇ ਚੰਨਣ ਨੂੰ ਵਾਜ ਮਾਰੀ! “ਉਹ ਤੇ ਘਰ ਨਹੀਂਓ ਭਾ”, ਬੀਤੋ ਨੇ ਅਗੋਂ ਉੱਤਰ ਦਿੱਤਾ। “ਕਿਧਰੇ
ਖੇਤ ਵਲ ਈ ਏ?" ਉਹ ਓਥੋਂ ਦਬਾ ਸਟ ਚੰਨਣ ਦੇ ਖੇਤ ਨੂੰ ਟੂਰ
66