ਉਹ ਕੱਲੀ ਹੁੰਦੀ, ਤਾਂ ਫੇਰ ਚਿਰ ਘੜਿਆਂ ਦੀ ਕੂਚਾ ਮਾਂਜੀ ਕਰਦੀ ਰਹਿੰਦੀ। ਮਗਰੋਂ ਘੜੇ ਚੁਕਣ ਲਈ ਜੱਗੇ ਦੀ ਸਹਾਇਤਾ ਲੋੜਦੀ। ਜੱਗਾ ਗਾਂਧੀਓਂ ਲੱਥ ਕੇ ਘੜਾ ਚੁਕਾ ਦੇਂਦਾ, ਪਰ ਉਹਦਾ ਅੰਦਰ ਨਿਛਾਵਰ ਹੋਣ ਨੂੰ ਤਾਂਘਦਾ ਰਹਿੰਦਾ ਸੀ।
ਇਕ ਆਥਣ ਨੂੰ ਜਦੋਂ ਜੱਗੇ ਦਾ ਖੂਹ ਵਗ ਰਿਹਾ ਸੀ। ਕੁੜੀਆਂ ਪਾਣੀ ਭਰ ਕੇ ਪਰਤ ਚੁਕੀਆਂ ਸਨ। ਜੱਗਾ ਹਰੇ ਧਾਨਾਂ ਨੂੰ ਪਾਣੀ ਦੇ ਰਿਹਾ ਸੀ। ਆਥਣ ਦੀਆਂ ਡੂੰਘਾਈਆਂ ਵਿਚ ਖੂਹ ਦੀ ਰੂੰ ਰੂੰ ਜਜ਼ਬ ਹੋ ਰਹੀ ਸੀ। ਆਲੇ ਦੁਆਲੇ ਲਹਿ ਲਹਿ ਕਰਦੀਆਂ ਪੈਲੀਆਂ ਉਤੇ ਨ੍ਹੇਰਾ ਕਾਲੀ ਚਾਦਰ ਵਾਂਗ ਵਿਛਦਾ ਜਾਂਦਾ ਸੀ। ਅਜ ਬੀਤੋ ਨਹੀਂ ਸੀ ਆਈ। ਜੱਗੇ ਉਠ ਉਠ ਕਿੰਨੀ ਵਾਰ ਉਹਦਾ ਰਾਹ ਤਕਿਆ। ਹਾਰ ਕੇ ਉਹ ਖੂਹ ਛੱਡਣ ਹੀ ਲੱਗਾ ਸੀ ਕਿ ਚਰੀ ਦੇ ਕਿਆਰੇ ਕੋਲ ਉਹਨੂੰ ਤਰਬੂਜ਼ੀਆ ਲੜ ਉਡਦਾ ਦਿਸਿਆ। ਉਹ ਤਾੜ ਗਿਆ ਕਿ ਇਹ ਬੀਤੋ ਹੀ ਹੈ। ਉਸ ਖੂਹ ਨਾ ਖੋਲ੍ਹਿਆ, ਬੀਤੋ ਵੀ ਆ ਗਈ।
“ਬੀਤੋ ਅਜ ਏਨਾ ਚਿਰ!" ਜੱਗੇ ਨੇ ਬੌਲਦ ਨੂੰ ਪਰਾਣੀ ਮਾਰਦਿਆਂ ਪੁਛਿਆ।
"ਤਾਪ ਚੜ੍ਹ ਗਿਆ ਸੀ ਭਾ, ਆਹ ਹੁਣੇ ਲੱਥਾ ਹੈ, ਆਖ ਕੇ ਬੀਤੋ ਨਸਾਰ ਕੋਲ ਬਹਿ ਗਈ। ਜੱਗਾ ਕਾਹਲੀ ਕਾਹਲੀ ਬੌਲਦਾਂ ਨੂੰ ਹਿੱਕ ਰਿਹਾ ਸੀ। ਬੀਤੋ ਦੇ ਘੜੇ ਭਰ ਗਏ। ਓਧਰ ਜੰਗੇ ਨੇ ਖੂਹ ਖਲ੍ਹਿਆਰ ਦਿੱਤਾ ਤੇ ਬੀਤੋ ਕੋਲ ਆ ਗਿਆ। ਉਹ ਘੜੇ ਚੁਕਣ ਨੂੰ ਤਿਆਰ ਖਲੋਤੀ ਸੀ।
“ਲਿਆ ਅਜ ਮੈਂ ਚੁਕ ਕੇ ਪੈਲੀਆਂ ਟਪਾ ਆਵਾਂ ਬੀਤੋ!" ਜੱਗੇ ਨੇ ਕਿਹਾ।
“ਨਹੀਂ, ਮੈਂ ਚੁਕ ਲਾਂਗੀ, ਬੀਤੋ ਦੀਆਂ ਬਲੀਆਂ ਤੇ ਮੁਸਹਟ ਲਿਸ਼ਕਦੀ ਸੀ। ‘ਤੈਨੂੰ ਅਜ ਤਾਪ ਵੇ, ਔਖੀ ਹੋਵੇਗੀ।” ਜੱਗਾ ਬੋਲਿਆ।
ਪਰ ਕੋਈ ਕੀ ਆਖੇਗਾ?" ਬੀਤੋ ਨੇ ਏਧਰ ਓਧਰ ਝਾਕ ਕੇ
65