ਤੋੜ ਦਿੱਤੀ। “ਇਕ ਖੁੰਘੀ ਹਥੇਲੀ ਵਿਚ ਖੁੱਭ ਗਈ! ਬੀਤੋ ਗਾਂਹ ਹੋ ਕੇ ਆਪਣੀ ਚੁੰਨੀ ਮੇਰੀ ਧੌਣ ਚੋਂ ਖੋਲ੍ਹ ਲੈ।” ਜੱਗਾ ਇਕ ਹੱਥ ਨਾਲ ਦੂਜਾ ਨੱਪ ਰਿਹਾ ਸੀ। ਬੀਤੋਂ ਅਗਾਂਹ ਹੋਈ; ਕੰਬਦੀਆਂ ਬਾਹਾਂ ਨਾਲ ਚੁੰਨੀ ਓਹਦੇ ਗਲੋਂ ਖੋਲ੍ਹੀ। ਜੱਗੇ ਦੀਆਂ ਨਜ਼ਰਾਂ ਬੀਤੋ ਦੇ ਮੂੰਹ ਤੇ ਥਿੜਕ ਰਹੀਆਂ ਸਨ
‘ਉਰੇ ਕਰ, ਲਹੂ ਪੂੰਝ ਦਿਆਂ,' ਬੀਤੋ ਨੇ ਚੁੰਨੀ ਦਾ ਲੜ ਫੜ ਕੇ ਸਹਿਜੇ ਜਿਹੇ ਕਿਹਾ। ‘ਚੁੰਨੀ ਲਿਬੜ ਜਾਵੇਗੀ।'ਜੱਗਾ ਲਹੂ ਬੰਦ ਕਰਨ ਦਾ ਯਤਨ ਕਰ ਰਿਹਾ ਸੀ। ਉਹ ਜਾਣੇ, ਧੋ ਲਾਂਗੀ! ਬੀਤੋ ਅਗਾਂਹ ਵਧੀ।
ਜੱਗੇ ਨੇ ਹੱਥ ਅਗਾੜੀ ਕਰ ਦਿੱਤਾ। ਬਤੋ ਨੇ ਬਚਾ ਕੇ ਲਹੂ ਪੂੰਝ ਦਿੱਤਾ। ਮੁੜ ਚੁੰਨੀ ਧੋ ਕੇ ਤੇ ਘੜੇ ਚੁਕ ਕੇ ਉਹ ਦੋਵੇਂ ਘਰਾਂ ਨੂੰ ਪਰਤ ਗਈਆਂ।
ਜੱਗੇ ਦੇ ਜੀਵਨ ਦੀਆਂ ਡੂੰਘਾਈਆਂ ਜਿਹੜੀਆਂ ਇਕਾਂਤ ਨਾਲ ਭਰੀਆਂ ਪਈਆਂ ਸਨ, ਉਹਨਾਂ ਵਿਚ ਤਬਦੀਲੀ ਆ ਚੁਕੀ ਸੀ। ਓਹਦੀਆਂ ਸੁੰਞੀਆਂ ਨਵੇਕਲਾਂ ਕਿਸੇ ਤ੍ਰਾਨੇ ਦੀ ਕੰਬਣੀ ਨਾਲ ਗੂੰਜ ਉਠੀਆਂ ਸਨ। ਓਹਦੇ ਖੂਹ ਦੀਆਂ ਰੌਣਕਾਂ ਜਿਹੜੀਆਂ ਓਹਨੂੰ ਕਦੇ ਪੋਹ ਨਹੀਂ ਸਨ ਸਕਦੀਆਂ, ਹੁਣ ਉਸ ਤੇ ਤਲਿਸਮ ਪਾ ਰਹੀਆਂ ਸਨ। ਉਹਦੀਆਂ ਨਜ਼ਰਾਂ ਤਾਸੀਰ ਫੜ ਰਹੀਆਂ ਸਨ। ਉਹ ਗਾਧੀ ਤੇ ਬੈਠਾ ਕਿਸੇ ਹਸਰਤ ਨਾਲ ਵਿੰਹਦਾ ਹੁੰਦਾ ਸੀ।
ਬੀਤੇ ਦਾ ਆਉਣ ਜਾਣ ਹੋਰ ਪਛੇਤਰਾ ਹੁੰਦਾ ਗਿਆ। ਉਹ ਸਾਰੀਆਂ ਕੁੜੀਆਂ ਦੇ ਜਾਣ ਮਗਰੋਂ ਆਉਣ ਦਾ ਯਤਨ ਕਰਦੀ ਹੁੰਦੀ ਸੀ,
ਪਰ ਫੇਰ ਵੀ ਕੋਈ ਨਾ ਕੋਈ ਕੁੜੀ ਖੂਹ ਤੇ ਰਹਿ ਹੀ ਜਾਂਦੀ ਸੀ। ਜਿਦਨ