ਜੱਗੇ ਦੇ ਖੂਹ ਤੇ ਨਾ ਸਿਰਫ਼ ਸਵੇਰੇ ਹੀ ਰੌਣਕ ਹੁੰਦੀ ਸੀ, ਸਗੋਂ ਸ਼ਾਮ ਨੂੰ ਓਦੂੰ ਵੀ ਬਾਹਲੀ ਹੁੰਦੀ ਸੀ। ਕੁੜੀਆਂ ਘੜੇ ਭਰ ਕੇ ਮੁੜ ਜਾਂਦੀਆਂ, ਬੀਤੋ ਵੀ ਨਾਲ ਹੀ ਟੁਰ ਜਾਂਦੀ। ਜੱਗੇ ਦਾ ਸੁਭਾ ਕੁਝ ਖੁਲ੍ਹਦਾ ਗਿਆ, ਹੁਣ ਉਹ ਕੁੜੀਆਂ ਨਾਲ ਕੋਈ ਕੋਈ ਗੱਲ ਵੀ ਕਰ ਲੈਂਦਾ ਸੀ। ਕੁੜੀਆਂ ਉਸ ਕੋਲੋਂ ਨਹੀਂ ਸਨ ਸੰਗਦੀਆਂ, ਕਿਉਂਕਿ ਉਹ ਪਿੰਡ ਵਿਚ ਸਾਊ, ਬੀਬਾ ਤੇ ਸੋਹਣਾ ਮੁੰਡਾ ਪ੍ਰਸਿਧ ਸੀ। ਕੁੜੀਆਂ ਓਹਦੇ ਕੋਲੋਂ ਹੂਟੇ ਵੀ ਲੈ ਲੈਂਦੀਆਂ ਸਨ।
ਇਕ ਦਿਹਾੜੇ ਬੀਤੋ ਤੇ ਇਕ ਹੋਰ ਨਿੱਕੀ ਕੁੜੀ ਦੋਵੇਂ ਓਥੇ ਪਛੜ ਕੇ ਆਈਆਂ। ਉਹਨਾਂ ਪਹਿਲਾਂ ਘੜੇ ਭਰੇ ਤੇ ਮੁੜ ਬੋਹੜ ਕੋਲ ਚਲੀਆਂ, ਪਰ ਹੂਟਾ ਦੇਣ ਵਾਲਾ ਕੋਈ ਹੈ ਨਾ ਸੀ।
“ਜੱਗੇ ਨੂੰ ਸੱਦ ਲੈ" ਬੀਤੋ ਨੇ ਨਿੱਕੀ ਦੇ ਕੰਨ ਵਿਚ ਹੌਲੀ ਜਿਹੀ ਕਿਹਾ। ਨਿੱਕੀ ਕੁੜੀ ਨੇ ਵਾਜ ਮਾਰ ਲਈ। ਅਜ ਪਹਿਲਾਦਿਹਾੜਾ ਸੀ, ਕਿ ਜੱਗੇ ਨੇ ਬੀਤੋ ਨੂੰ ਪੀਂਘ ਝੁਟਾਈ। ਓਸ ਰੱਜ ਰੱਜ ਹੁਲਾਰੇ ਦਿੱਤੇ।ਇਕ ਹੁਲਾਰਾ ਏਨਾ ਜ਼ੋਰ ਦਾ ਆਇਆ ਕਿ ਬੀਤੇ ਦੀ ਚੁੰਨੀ ਉੱਡ ਕੇ ਉਤਾਂਹ ਟਾਹਣੀਆਂ ਵਿਚ ਜਾ ਫਸੀ।
ਪੀਂਘ ਹੌਲੀ ਹੁੰਦੀ ਗਈ। ਕੁੜੀਆਂ ਲਹਿ ਆਈਆਂ।ਬੀਤੋ ਸ਼ਰਮੀਲੇ ਅੰਦਾਜ਼ ਨਾਲ ਬੋਹੜ ਤੇ ਚੜਨ ਹੀ ਲੱਗੀ ਸੀ ਕਿ ਜੱਗੇ ਨੇ ਰੋਕ ਕੇ ਆਖਿਆ :-
“ਖਲੋ ਬੀਤੋ! ਮੈਂ ਲਾਹ ਦਿੰਦਾ ਹਾਂ।” ਉਹ ਬੋਹੜ ਤੇ ਕਾਹਲੀ ਕਾਹਲੀ ਚੜ੍ਹ ਰਿਹਾ ਸੀ। ਕਈ ਖੂੰਘੀਆਂ ਨੂੰ ਹੱਥ ਪਾ ਪਾ ਕੇ ਅਗਾਂਹ ਵਧ ਰਿਹਾ ਸੀ। ਉਸ ਫਸੀ ਹੋਈ ਚੁੰਨੀ ਜਾ ਫੜੀ ਤੇ ਧੌਣ ਦੁਆਲੇ ਵਲੇਟ ਕੇ ਥੱਲੇ ਲਹਿ ਆਇਆ। ਥੱਲੇ ਲਹਿਣ -ਸਮੇਂ ਓਸ ਇਕ ਬਾਂਹ ਸੁਕੇੜੀ ਹੋਈ ਸੀ ਤੇ ਓਹਦੇ ਹੱਥ ਵਿਚੋਂ ਰੱਤ ਵਗ ਰਹੀ ਸੀ। ਬੀਤੋ ਦੀਆਂ ਅੱਖਾਂ ਵਿਚ ਹਰਿਆਨੀ ਦੀ ਤੇਜ਼ੀ ਚਮਕੀ। ਪੀੜ ਨਾਲ ਜੱਗਾ ਕੱਠਾ ਹੁੰਦਾ ਜਾਂਦਾ ਸੀ।
"ਇਹ ਕੀ ਹੋਇਆ ਭਾ?" ਬੀਤੋ ਦੀ ਸੰਗਾ ਜੱਗੇ ਦੀ ਪੀੜ ਨੇ
63