ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਘਾੜਤ ਸੀ।

ਬੀਤੋ ਟੁਰਦੀ ਗਈ। ਓਹਦੀਆਂ ਲਤਾਂ ਡਿਗੂੰ ਡਿਗੂੰ ਕਰਦੀਆਂ ਸਨ ਤੋ ਅਜ ਕਦੇ ਕਦੇ ਪੈਰ ਵੀ ਉਖੜ ਜਾਂਦਾ ਸੀ। ਓਹਦਾ ਪਿੰਡਾ ਮਘਦਾ ਸੀ, ਜੀਕਰ ਤਾਪ ਵਾਲੇ ਦਾ । ਅਜ ਓਹਦੋ ਜੀ ਨੂੰ ਉਹ ਕੁਝ ਪਿਆ ਹੁੰਦਾ ਸੀ, ਜਿਹੜਾ ਕਿ ਅਜ ਤੀਕਰ ਕਦੇ ਨਹੀਂ ਸੀ ਹੋਇਆ। ਘਰ ਜਾ ਕੇ ਉਸ ਘੜੇ ਲਾਹੇ ਤੇ ਮੰਜੇ ਤੇ ਜਾ ਪਈ। ਜਦੋਂ ਮਾਂ ਨੇ ਲੰਮਿਆਂ ਪੈਣ ਦਾ ਸਬੱਬ ਪੁੱਛਿਆ, ਤਾਂ ਓਸ ਨੇ ਸਿਰ ਪੀੜ ਦਾ ਪਜ ਕਰ ਕੇ ਗਲ ਟਾਲ ਛਡੀ । ਓਹਦੇ ਮੰਜੇ ਕੋਲ ਬਾਲ ਖੇਡਦੇ ਤੇ ਡੰਡ ਪਾਉਂਦੇ ਸਨ। ਅਗੇ ਬੀਤੋ ਬਾਲਾਂ ਦੀਆਂ ਗੁਡੀਆਂ ਪਟੋਲਿਆਂ ਨਾਲ ਖੇਡਿਆ ਕਰਦੀ ਸੀ ਤੇ ਉਹਨਾਂ ਦੇ ਰੌਲੇ ਗੌਲੇ ਦੀ ਮੌਜ ਮਾਣਿਆ ਕਰਦੀ ਸੀ; ਪਰ ਅਜ ਦਾ ਸ਼ੋਰ ਸ਼ਰਾਬਾ ਉਹਦੇ ਜੀ ਨੂੰ ਨਹੀਂ ਸੀ ਸੁਖਾਂਦਾ। ਉਹ ਕਿਸੇ ਮਗ ਨਤਾ ਵਿਚ ਆ ਮੁਹਾਰੀ ਜੁੜਦੀ ਜਾਂਦੀ ਸੀ, ਪਰ ਬੱਚੇ ਉਹਦਾ ਤਸੱਵਰ ਨਹੀਂ ਸਨ ਬੱਝਣ ਦਿੰਦੇ। ਓਸ ਕਿੰਨੀ ਵਾਰ ਬਾਲਾਂ ਨੂੰ ਝਿੜਕਿਆ, ਪਰ ਉਹ ਨਾ ਟਲੇ। ਓੜਕ ਓਸ ਮੰਜਾ ਹੋਰ ਥਾਏਂ ਚੁਕ ਡਾਹਿਆ । ਉਹ ਹਥ ਦੀਆਂ ਉਹਨਾਂ ਉਂਗਲਾਂ ਨੂੰ ਮੁੜ ਮੁੜ ਵਿੰਹਦੀ ਸੀ, ਜਿਨ੍ਹਾਂ ਨੂੰ ਜੱਗੇ ਦਾ ਹਥ ਛੁਹਿਆ ਸੀ। ਕਦੇ ਅੱਖਾਂ ਮੀਟ ਮੀਟ - ਕੁਝ ਖ਼ਿਆਲਾਂ ਵਿਚ ਬੰਨਦੀ – “ਉਹ ਘੜਾ ਚੁਕੀ ਖਲੀ ਹੈ,ਜੱਗਾ ਗਾਧੀਓਂ ਲਥ ਕੇ ਓਹਦੇ ਕੋਲ ਆਇਆ। ਘੜਾ ਚੁਕ ਉਸ ਢਾਕੇ ਰਖਿਆ, ਉਹਦੇ ਹਥ ਨੂੰ ਉਹਦਾ ਹਥ ਛੂਹ ਗਿਆ।” ਏਨਾ ਕੁਝ ਤਕ ਕੇ ਉਹ ਤ੍ਰਬਕ ਉੱਠੀ । ਉਹਦੇ ਅੰਦਰ ਅਜ ਕੋਈ ਨਵਾਂ ਜਿਹਾ ਸੁਆਦ ਜਾਗ ਰਿਹਾ ਸੀ। ਉਹਦੀ ਭੁਖ ਤੇਹ ਸਭ ਉਡ ਪੁਡ ਗਈ ਸੀ।

ਉਹ ਮਗਰੋਂ ਵੀ ਕਈ ਵਾਰ ਖੂਹ ਤੇ ਜਾਂਦੀ –ਜੱਗੇ ਵਲ ਤਕਦੀ ਤੇ ਜੱਗਾ ਓਸ ਵਲ = ਘੜੇ ਵੀ ਚੁਕਾਏ ਜਾਂਦੇ।

62