ਸਨ। ਉਸ ਕਿੰਨੀ ਵਾਰ ਗਿੱਲੇ ਹੱਥਾਂ ਨਾਲ ਲਿਟਾਂ ਮੂੰਹੋਂ ਤਾਂਹ ਚੁਕੀਆਂ। ਘੜੀ ਮੁੜੀ ਮੂੰਹ ਤੇ ਹੱਥ ਫਿਰਨ ਨਾਲ ਓਹਦੇ ਮੂੰਹ ਦੀ ਲਾਲੀ ਵਿਚ ਸ਼ੋਖ਼ੀ ਪੈਦਾ ਹੋ ਗਈ ਸੀ। ਅਜ ਜੱਗੇ ਦੀਆਂ ਅੱਖਾਂ ਬੀਤੋ, ਉਹਦੀ ਚੁੰਨੀ ਤੇ ਵਾਲਾਂ ਦੀ ਕਸ਼ਮਕਸ਼ ਨੂੰ ਮੁੜ ਮੁੜ ਵਿੰਹਦੀਆਂ ਸਨ।
ਬੀਤ ਦੇ ਦੋਵੇਂ ਘੜੇ ਸਜਰੇ ਪਾਣੀ ਨਾਲ ਭਰੇ ਹੋਏ ਲਿਸ਼ਕ ਰਹੇ ਸਨ, ਉਹ ਉੱਠੀ ਤੇ ਇਕ ਘੜਾ ਸਿਰ ਤੇ ਰਖ ਲਿਆ, ਪਰ ਦੂਜਾ ਉਹ ਕੱਲੀ ਨਹੀਂ ਸੀ ਚੁਕ ਸਕਦੀ। ਓਸ ਜ਼ਰਾ ਕੁ ਧੌਣ ਭੁਆ ਕੇ ਹਯਾ ਭਰੇ ਨੈਣਾਂ ਨਾਲ ਜੱਗੇ ਵਲ ਤਕਿਆ। ਜੱਗੇ ਓਹਦੀਆਂ ਅੱਖਾਂ ਵਿਚੋਂ ਓਹਦਾ ਭਾਵ ਪੜ੍ਹ ਲਿਆ। ਉਹ ਗਾਧੀਓਂ ਥੱਲੇ ਲੱਥਾ। ਛਾਤੀ ਅੰਦਰ ਦਿਲ ਨੇ ਕਿਆਮਤ ਉਭਾਰ ਦਿੱਤੀ। ਉਹ ਸਹਿਜੇ ਸਹਿਜੇ ਬੀਤੋ ਕੋਲ ਗਿਆ। ਘੜਾ ਚੁਕ ਕੇ ਓਸ ਨੇ ਬੀਤੋ ਦੀ ਢਾਕ ਤੇ ਰਖ ਦਿੱਤਾ। ਘੜਿਓਂ ਛੁਟਦੇ ਸਾਰ ਓਹਦਾ ਹੱਥ ਬੀਤੋ ਦੀਆਂ ਉਂਗਲਾਂ ਨੂੰ ਛੂਹ ਗਿਆ। ਉਹ ਕੰਬ ਉਠਿਆ। ਇਕ ਝਰਨਾਟ ਜੇਹੀ ਬਿਜਲੀ ਵਾਂਗ ਓਹਦੇ ਪਿੰਡੇ ਵਿਚੋਂ ਦੀ ਲੰਘ ਗਈ। ਬੀਤੋ ਦੀਆਂ ਪਲਕਾਂ ਝੁਕ ਗਈਆਂ। ਓਹਦੇ ਸਾਹ ਵਿਚ ਇਕ ਤੱਤੀ ਜੇਹੀ ਤੇਜ਼ੀ ਸੀ, ਜਿਹਦਾ ਸੇਕ ਜੱਗੇ ਦੀ, ਘੜਾ ਚਕਾਉਣ ਵਾਲੀ ਬਾਂਹ ਨੂੰ ਪੋਹ ਚੁਕਾ ਸੀ।
ਬੀਤੋ ਟੁਰ ਗਈ। ਜੱਗਾ ਗਾਧੀ ਤੇ ਜਾ ਬੈਠਾ। ਹੁਣ ਓਹਦੇ ਕੋਲੋਂ ਨਾ ਪਰਾਣੀ ਵਜਦੀ ਸੀ ਤੇ ਨਾ ਹੀ ਟਿਚਕਾਰ ਨਿਕਲਦੀ ਸੀ। ਉਹ ਮੁੜ ਮੁੜ ਕੁੜੀਆਂ ਵਾਲਾ ਰਾਹ ਤਕਦਾ ਸੀ। ਉਹਦੇ ਅੰਦਰ ਕੋਈ ਝਖੜ ਝੁਲ ਪਿਆ, ਉਛਾਲਾ ਜਿਹਾ ਆ ਗਿਆ। ਉਹਦੇ ਕੋਲੋਂ ਬੌਲਦ ਨਹੀਂ ਸਨ ਹਿੱਕੇ ਜਾਂਦੇ। ਓੜਕ ਉਸ ਖੂਹ ਥੰਮ ਦਿੱਤਾ। ਜੋਗ ਖੋਲ ਕੇ ਖੁਰਲੀ ਤੇ ਜਾ ਖਲ੍ਹਿਆਰੀ। ਆਪੂੰ ਬੋਹੜ ਥੱਲੇ ਢੱਠੀ ਮੰਜੀ ਤੇ ਜਾ ਲੰਮਾ ਪਿਆ। ਜਿਉਂ ਜਿਉਂ ਓਹਦੇ ਚੜ੍ਹਾ ਵਿਚ ਉਤਾਰ ਆਉਂਦਾ ਜਾਂਦਾ ਸੀ, ਓਹਦੀਆਂ ਅੱਖਾਂ ਮਿਟਦੀਆਂ ਜਾਂਦੀਆਂ ਸਨ, ਓਹਨੂੰ ਖੁਮਾਰੀ ਜੇਹੀ ਚੜ੍ਹਦੀ ਗਈ ਤੇ ਉਹ ਸੌਂ ਗਿਆ। ਓਹਦੀਆਂ ਖ਼ਾਬਾਂ ਵਿਚ ਕਿਸੇ ਸੱਜਰੀ ਦੁਨੀਆ
61