ਪੰਨਾ:ਭੁੱਲੜ ਜੱਟ.pdf/2

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮਰਪਨ!

ਮਾਨ੍ਯਵਰ ਮੇਰੇ ਅਰ ਪੂਜ ਨੀਕ ਠੀਕ ਮੀਤ,
ਸ੍ਰੀ ਮਾਨ ਸੂਬੇਦਾਰ ਮੇਜਰ 'ਬਹਾਲ ਹਰਿ’।
ਹਰ ਕੰਮ ਵਿਚ ਦੰਮ, ਚਿੱਤ ਦੰਮ ਚੰਮ ਦੇਕੇ
ਸਿੱਖ ਪੰਥ ਉੱਤੇ ਜਿੰਦ ਵਾਰਦੇ, ਨਾਂ ਰੱਤੀ ਡਰ।
ਡਰ ਜਾਵੇ ਸ਼ੇਰ, ਰ੍ਹੋਬ ਦਾਬ ਤੇ ਦਲੇਰ ਢੇਰ
ਸੁੰਦਰ ਸ਼ਕਲ ਮਾਨੋਂ ਰੂਪ ਦਾ ਹੀ ਆਪ ਘਰ।
ਘਰ ਵੀ ਕਬੇਰ ਸਮ ਢੇਰ ਧਨ, ਸਿੱਖੀ ਆਦ;
ਸਾਰੇ ਹੀ ਭੰਡਾਰੇ ਗੁਰੂ ਦਿੱਤੇ ਭਰਪੂਰ ਕਰ।
ਕਰਦਾ ਹਾਂ 'ਸਮ੍ਰਪਨ' ਮੈਂ ਪੋਥੀਲਿਖਸੇਵਾ ਵਿਚ
ਕਰੋ ਸ੍ਵੀਕਾਰ ਹੇ ਦਯਾਲੂ! ਮੇਰੇ ਮਾਨ੍ਯਵਰ।

ਕਰਤਾ