[ਭੁੱਲੜ ਜੱਟ
(੪੪)
ਪੰਜਾਬੀ ਮੇਲੇ]
ਸਿੱਖੀ ਦਾ ਕੇਂਦਰ ਏਥੇ ਕਾਲਜ ਉਸਾਰਿਆ
ਏਥੇ ਹੀ ਚੁਣੇ ਸੀਗੇ ਪੰਜ ਪਿਆਰਿਆ।
ਸਿੱਖੀ ਦਾ ਸੋਮਾਂ ਕੱਢ ਭਾਰਤ ਹੈ ਤਾਰਿਆ
ਸਿਕ ਗੁਰ ਦਰਸ਼ਨ ਵਾਲੀ ਲਗੀ ਪਿਆਰਿਆਂ॥
ਨਗਰ ਆਨੰਦ ਪੁਰ ਆਨਦ ਫਹਰਿਆ
ਸੁਧਾ ਛਕਾਏ ਏਥੋਂ ਪੰਥ ਪਸਾਰਿਆ।
ਏਥੇ ਹੀ ਬੈਠ ਕੋਹੀ ਰਾਜੇ ਵੰਗਾਰਿਆ
ਸਿੱਕ ਚਾਰ ਦਰਸ਼ਨ ਵਾਲੀ ਲਗੀ ਪਿਆਰਿਆ॥
ਹੋਏ ਹਨ ਲੋਕੀ ਕੱਠੇ ਕਈ ਹਜਾਰਿਆ।
ਆਏ ਹਨ ਰੱਲ ਮਿਲ ਸਣ ਪਰਵਾਰਿਆ।
ਕਿਸਮਤ ਦੀ ਖੇਡ ਸਾਡੀ ਦੇਖ ਪਿਆਰਿਆ॥
ਸਿੱਕ ਗੁਰ ਦਰਸ਼ਨ ਵਾਲੀ ਲਗੀ ਪਿਆਰਿਆ
ਪੇਂਡੂ ਭਰਾਵੋ! ਹਿੰਦੂ ਜੱਟ ਜਟਾਰਿਆ
ਸਿੱਖਾਂ ਦਾ ਮੇਲਾ ਤੁਸੀ ਮੈਲਾ ਕਰ ਡਾਰਿਆ।
ਗਾਵੰਦਾ ਕੋਈ ਹਥ ਪੱਟਾਂ ਤੇ ਮਰਿਆ
ਸਿੱਕ ਗੁਰ ਦਰਸ਼ਨ ਵਾਲੀ:
ਗਾਵੰਦੇ ਗੀਤ ਗੰਦੇ ਮੰਦੇ ਗੁਆਰਿਆ
ਮਾਰਦੇ ਉੱਚੇ ੨ ਬੋਲਕੇ ਨਾਹਰਿਆਂ।
ਮੁਰਦੇ ਦਾ ਸਾਂਗ ਕਿਤੇ ਦਿਸਦਾ ਉਤਾਰਿਆ
ਸਿੱਕ ਗੁਰ ਦਰਸ਼ਨ ਵਾਲੀ:
ਬੁੱਢੇ ਵਸੂਟਾ ਸਿਰ ਟੰਗ ਟੰਗਾਰਿਆ
ਬੰਨ੍ਹ ਕੇ ਟੋਲਾ ਪਿੱਛੇ ਮੇਲਾ ਪਧਾਰਿਆ।
ਮੇਲੇ ਨੇ ਅੱਜ ਸਾਡਾ ਚੱਜ ਹੈ ਮਾਰਿਆ।
ਸਿੱਕ ਗੁਰ ਦਰਸ਼ਨ ਵਾਲੀ:
ਅਸੀਂ ਆਏ ਹਾਂ ਕੇਵਲ ਗੁਰੂ ਦੀਦਾਰਿਆ
ਏਥੇ ਆ ਚਿੱਤ ਸਗੋਂ ਸੋਚਾਂ ਨੇ ਮਾਰਿਆ।
ਬਖਸ਼ੋ ਗੁਰੂ ਜੀ ਭੁੱਲੇ ਤੇਰੇ ਦੁਲਾਰਿਆ