ਪੰਨਾ:ਭੁੱਲੜ ਜੱਟ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੩)

ਪੰਜਾਬੀ ਮੇਲੇ]



ਦਿੱਤ ਸਿੰਘ ਮੈਗ਼ਜ਼ੀਨ


੧੫ ਫਰਵਰੀ ੧੯੧੦


ਸੰਨ ਨਾਨਕ ਸ਼ਾਹੀ ੪੪੧


ਸਾਡਾ ਜਨਮ


ਅਤੇ


ਵਾਸੀ


ਆਹਾ! ਕੇਹੀ ਅਚਰਜ ਸੋਹਣੀ ਤੇ ਰਮਣੀਕ ਥਾਂ ਹੈ,
ਇਕ ਪਾਸੇ ਵਲ ਨੋਕਦਾਰ ਪਹਾੜੀ ਅਪਨੀ ਉਚਾਈ ਦੇ ਮਦ
ਵਿਚ ਅਸਮਾਂਨ ਪਈ ਚੁੰਮਦੀ ਹੈ। ਦੂਜੀ ਵਲ ਨਿਕੇ ਨਿਕੇ
ਪ੍ਰਬਤ ਤੇ ਹਰੇ ਹਰੇ ਜੰਗਲ ਅਪਨੀ ਅਦੁਤੀ ਸ਼ੋਭਾ ਨਾਲ
ਸ਼ਸ਼ੋਭਤ ਹੋ ਰਹੇ ਹਨ। ਤੀਜੇ ਪਾਸੇ ਸਤਲੁੱਦ੍ਰ ਨਦੀ ਪੇਚ
ਖਾਂਦੀ ਵਹਿ ਰਹੀ ਹੈ। ਬਾਗਾਂ ਦੀ ਅਚਰਜ ਬਹਾਰ ਤੇ
ਹਰਯਵਲ ਇਸ ਤਰਾਂ ਜਾਪਦੀ ਹੈ ਮਾਨੋ ਹਰੇ ੨ ਰੰਗ ਦੀ
ਘਟਾ ਪੁਰੀ ਦੇ ਚਾਰ ਚੁਫੇਰ ਚੜ੍ਹ ਕਰ ਆਈ ਹੈ। ਪੁਰੀ ਨੂੰ
ਛਡਕੇ ਪੱਛੋਂ ਰੁਖ ਜੇ ਚਰਨ ਗੰਗਾ ਨਦੀ ਟੱਪੀਏ ਤਦ ਹੋਰ
ਹੀ ਰੰਗ ਖਿੜਦਾ ਹੈ। ਨਿੱਕੀ ਜਿਹੀ ਪਹਾੜੀ ਪਰ ਇਕ
ਮੰਦਰ ਹੈ। ਸੰਘਣੇ ਬ੍ਰਿਛਾਂ ਨੇ ਮੂੰਮ ਦੇ ਧਨ ਵਾਂਕੁਰ ਇਸਨੂੰ
ਸਾਂਭ ਕੇ ਰਖਿਆ ਹੋਇਆ ਹੈ। ਇਸ ਨੂੰ "ਹੋਲ ਗੜ੍ਹ" ਕਹਿੰਦੇ
ਹਨ। ਇਹ ਰੋਜ਼ਾ ਤਾਜ ਬੀਬੀ ਆਗਰਾ ਨਹੀਂ ਅਰ ਨਾਹੀਂ
ਸੁਨਹਿਰੀ ਮਸਜਿਦ ਹੈ। ਪਰ ਇਹ ਓਹ ਮੰਦਰ ਹੈ ਜੋ ਦੀਨ