ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਅਨੇਕਾਂ ਸੰਸਥਾਵਾਂ ਪੈਦਾ ਹੋ ਜਾਣ, ਸਾਰੀਆਂ ਹੀ ਉਤਸ਼ਾਹਵਰਧਕ ਹਨ। ਹਰ ਗੁਰੱਪ ਦੀ ਪਹੁੰਚ ਵਿਧੀ ਵੱਖਰੀ-ਵੱਖਰੀ ਹੁੰਦੀ ਹੈ। ਇੱਕ ਦੂਜੇ ਦਾ ਵਿਰੋਧ ਕਰਨ ਦੀ ਥਾਂ ਤੇ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ, ਬਾਕੀ ਸਮਾਂ ਆਪੇ ਦੱਸ ਦਿੰਦਾ ਹੈ ਕਿ ਕਿਸਦੀ ਪਹੁੰਚ ਵਿਧੀ ਦਰੁਸਤ ਅਤੇ ਵਧੀਆ ਹੈ। ਕਿਹੜੀ ਧਿਰ ਦੀ ਅਗਾਊਂ ਯੋਜਨਾਬੰਦੀ ਕਿੰਨੀ ਕਾਰਗਰ ਹੈ। ਇਸ ਬਾਰੇ ਵੀ ਸਮਾਂ ਆਪੇ ਫੈਸਲਾ ਕਰ ਦਿੰਦਾ ਹੈ। ਕਿਸੇ ਦੇ ਯੋਗਦਾਨ ਨੂੰ ਵੀ ਛੁਟਿਆਇਆ ਨਹੀਂ ਜਾਣਾ ਚਾਹੀਦਾ ਸਗੋਂ ਲਗਾਤਾਰ ਕੁਦਰਤ/ਸਤਿਗੁਰੂ/ਅਕਾਲ ਪੁਰਖ ਦੀ ਹਾਜ਼ਰੀਨ ਨੂੰ ਅਨੁਭਵ ਕਰਦੇ ਹੋਏ ਆਜ਼ਾਦੀ ਨਿਰਲੇਪਤਾ ਲਈ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਪਰੋਕਤ ਪ੍ਰਾਪਤੀ ਲਈ ਸਤਿਗੁਰੂ/ਅਕਾਲ ਪੁਰਖ ਅੱਗੇ ਸਨਿਮਰ ਅਰਦਾਸਾਂ ਜਾਰੀ ਰੱਖਣੀਆਂ ਹਨ।

ਗੁਰੂ ਗੋਬਿੰਦ ਸਿੰਘ ਜੀ ਭਵਿੱਖ ਬਾਰੇ ਕੁਝ ਰਮਜ਼ਾਂ ਦੇ ਕੇ ਗਏ ਹਨ :

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ॥
ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤ੍ਰ ਸਭੈ ਅਵਲੋਕ ਚਪੈਂਗੇ ॥

ਸਿੱਖ ਸਭਿਅਤਾ ਨੇ ਉਪਰੋਕਤ ਸਮੇਂ ਲਈ ਪੁਰਉਮੀਦ ਰਹਿਣਾ ਹੈ।

ਭੂਤ ਭਵਿੱਖ ਦੀ ਅਕੱਥ ਕਥਾ /8