ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗਲੇਰੇ ਪੂੰਜੀਵਾਦੀ ਪੜਾਅ ਵਿੱਚ
ਜ਼ਿੰਦਗੀ ਦੀਆਂ ਤਰਜੀਹਾਂ

ਪੂੰਜੀਵਾਦੀ ਯੁੱਗ ਦੇ ਅਗਲੇਰੇ ਪੜਾਅ ਦਾ ਸਮਾਂ ਚੱਲ ਰਿਹਾ ਹੈ। ਸਾਡੀ ਜ਼ਿੰਦਗੀ ਉਪਰ ਬਹੁਤ ਜ਼ਿਆਦਾ ਦਬਾਅ ਪੈ ਰਹੇ ਹਨ। ਸਾਡੀ ਮਾਨਸਿਕ, ਸਰੀਰਕ ਅਤੇ ਰੂਹਾਨੀ ਸਿਹਤ ਲੜਖੜਾਉਣੀ ਸ਼ੁਰੂ ਹੋ ਗਈ ਹੈ। ਅਜਿਹੇ ਸਮੇਂ ਅਸੀਂ ਜ਼ਿੰਦਗੀ ਦੀਆਂ ਤਰਜੀਹਾਂ ਬਾਰੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਾਂ। ਭਾਵੇਂ ਪੂੰਜੀਵਾਦ ਨੇ ਪੂੰਜੀ ਨੂੰ ਕੇਂਦਰ ਵਿੱਚ ਲੈ ਆਂਦਾ ਹੈ ਪਰੰਤੂ ਸਮੇਂ (ਕਾਲ) ਬਾਰੇ ਉਸ ਦੀ ਸਮਝ ਬਿਲਕੁਲ ਹੀ ਅਧੂਰੀ ਹੈ। ਅਸੀਂ ਇਹ ਵੀ ਜਿਕਰ ਕਰਨਾ ਚਾਹੁੰਦੇ ਹਾਂ ਕਿ ਸ਼ੌਂਕ ਦੇ ਵਰਗ ਵਿੱਚ ਤੁਹਾਡਾ ਕੋਈ ਵੀ ਨਿੱਜੀ ਸ਼ੌਂਕ (ਚੜ੍ਹਦੀ ਕਲਾ ਵਾਲਾ) ਆ ਸਕਦਾ ਹੈ। ਸਾਡੀ ਤੁਛ ਸਮਝ ਮੁਤਾਬਿਕ ਇਹ ਤਰਜੀਹਾਂ ਇਸ ਪ੍ਰਕਾਰ ਹਨ:
(1)ਸਿਹਤ
(2)ਗੁਰਬਾਣੀ (ਕਥਾ, ਕੀਰਤਨ, ਪਾਠ, ਸਿਮਰਨ)
(3)ਕਬੀਲਦਾਰੀ (ਰੁਜਗਾਰ ਅਤੇ ਹੋਰ ਕੰਮ)
(4)ਨਿੱਜੀ ਸ਼ੌਂਕ

ਆਰਜ਼ੀ ਤੌਰ ਤੇ ਇਹ ਤਰਜੀਹਾਂ ਲੋੜ ਮੁਤਾਬਿਕ ਅੱਗੇ ਪਿੱਛੇ ਕਰ ਸਕਦੇ ਹੋ ਪਰੰਤੂ ਸਥਾਈ ਤੌਰ ਤੇ ਬਦਲਾਅ ਕਰਨੇ ਜ਼ਿੰਦਗੀ ਲਈ ਘਾਟੋਵੰਦ ਰਹੇਗਾ।

ਰੁਜਗਾਰ ਦੇ ਕੰਮ, ਸੇਵਾ ਜਾਂ ਸ਼ੌਂਕ ਨੂੰ ਵਰਗ ਨਾਲ ਅਤੇ ਵਰਗ ਨੂੰ ਤਰਜੀਹ ਪ੍ਰਣਾਲੀ ਨਾਲ ਜੋੜੇ ਬਿਨਾਂ ਜ਼ਿੰਦਗੀ ਦੀ ਵਿਉਂਤਬੰਦੀ ਨੂੰ ਸਮਝਿਆ ਨਹੀਂ ਜਾ ਸਕਦਾ। ਜ਼ਿੰਦਗੀ ਦੀ ਤੋਰ ਵਿੱਚ ਸੰਤੁਲਨ ਅਤੇ ਰਵਾਨਗੀ ਬਣਾਈ ਰੱਖਣ ਲਈ ਤਰਜੀਹ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਇਹ ਪੂੰਜੀਵਾਦ ਦੇ ਬੇਕਿਰਕ ਸਮਿਆਂ ਦੀ ਤ੍ਰਾਸਦੀ ਮੁਤਾਬਿਕ ਜਰੂਰੀ ਬਚਾਅ ਹੈ। ਪੱਛਮ ਦੀ ਵਿਕਾਸ ਪ੍ਰਣਾਲੀ ਫੇਲ੍ਹ ਹੋਣ ਕਾਰਣ ਜ਼ਿੰਦਗੀ ਦਾ ਸੰਤੁਲਨ ਵਿਗੜ ਗਿਆ ਹੈ।

ਸਾਡੇ ਨਿੱਜੀ ਸ਼ੌਂਕ ਵਿੱਚ ਚਿੱਤਰਕਾਰੀ, ਫੋਟੋਗ੍ਰਾਫੀ, ਪਰਬਤ ਭ੍ਰਮਣ ਅਤੇ ਸੇਵਾ ਵਗੈਰਾ, ਕੋਈ ਵੀ ਆ ਸਕਦੇ ਹਨ।

ਉਪਰੋਕਤ ਤਰਜੀਹ ਪ੍ਰਣਾਲੀ ਵਿੱਚ ਸਿਹਤ, ਗੁਰਬਾਣੀ, ਕਬੀਲਦਾਰੀ ਅਤੇ ਸ਼ੌਂਕ ਵੱਖ-ਵੱਖ ਵਰਗ ਹਨ। ਮੌਜੂਦਾ ਸਮਿਆਂ ਵਿੱਚ ਇਨ੍ਹਾਂ ਚਾਰ ਵਰਗਾਂ ਵਿੱਚ ਗਤੀਸ਼ੀਲਤਾ ਬਣਾਈ ਰੱਖਣੀ ਇਕ ਜਰਖ਼ੇਜ ਬਚਾਉ ਵਾਲਾ ਪੈਂਤੜਾ (Strategy) ਹੈ।

ਭੂਤ ਭਵਿੱਖ ਦੀ ਅਕੱਥ ਕਥਾ /9