ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾ. ਨੌਰਮਨ ਵਾਕਰ ਦੀ ਪੁਸਤਕ Colon Health ਇੱਕ ਲੰਬੀ ਖੋਜ ਦਾ ਸਿੱਟਾ ਹੈ।

8.

ਯੂ ਟਿਊਬ (You Tube) ਦੇ ਚੈਨਲ Satvic Movement ਦੀ ਫਾਊਂਡਰ ਸੁਬਾਹ ਸਰਫ ਨੇ ਐਨੀਮਾ ਕਰਨ ਦੀ ਜਾਣਕਾਰੀ ਵੀਡੀਉ ਰਾਹੀਂ ਦਿੱਤੀ ਹੈ ਜੋ ਕਿ 14 ਮਿੰਟ 13 ਸੈਕਿੰਡ ਦੀ ਹੈ ਇਹ You Tube ਤੇ ਪਈ ਹੈ। ਇਹ ਅੰਤੜੀਆਂ ਵਿੱਚ ਪਈ ਪੁਰਾਣੀ ਗੰਦਗੀ ਨੂੰ ਸਾਫ ਕਰਨ ਲਈ ਹੈ। ਸਾਰੀ ਜਾਣਕਾਰੀ ਦੀ Detail ਵੀਡੀਉ ਤੋਂ ਲੈ ਸਕਦੇ ਹੋ।

9.

ਸਾਤਵਿਕ ਮੂਵਮੈਂਟ ਅਤੇ ਡਾ. ਨੌਰਮਨ ਵਾਕਰ ਦਾ ਇਹ ਵਿਚਾਰ ਹੈ ਕਿ ਅੰਦਰ ਦੀ ਸਫਾਈ ਜਿਤਨੀ ਜਿਆਦਾ ਹੋਵੇਗੀ ਉਤਨਾ ਹੀ ਮਨੁੱਖ ਦਾ Immunity System ਸਕਤੀਸ਼ਾਲੀ ਹੁੰਦਾ ਹੈ।

10.

ਸਾਤਵਿਕ ਮੂਵਮੈਂਟ ਵਾਲੇ ਅੰਦਰ ਦੀ ਸਫ਼ਾਈ ਲਈ ਹੇਠ ਲਿਖੇ ਸਾਧਨਾਂ ਦੀ ਵਰਤੋਂ ਕਰਦੇ ਹਨ :
(ੳ) ਸਵੇਰੇ ਖਾਲੀ ਪੇਟ ਚਿੱਟੀਆਂ ਪੱਟੀਆਂ ਗਿੱਲੀਆਂ ਕਰਕੇ ਪੇਟ, ਗਲ ਅਤੇ ਮੱਥੇ ਤੇ (ਤਿੰਨ ਥਾਵਾਂ) ਲਪੇਟੋ, 20-30 ਮਿੰਟ ਬਾਅਦ ਉਤਾਰ ਦਿਉ।
(ਅ) ਸਵੇਰੇ ਖਾਲੀ ਪੇਟ ਚਿੱਟੇ ਪੇਠੇ ਦਾ ਜੂਸ ਪੀ ਕੇ ਸਰੀਰ ਦੇ ਜ਼ਹਿਰ ਬਾਹਰ ਕੱਢੋ। (Detoxication of Body) ਨਾਰੀਅਲ ਪਾਣੀ ਜਾਂ ਲੌਕੀ ਦਾ ਜੂਸ ਵੀ ਲੈ ਸਕਦੇ ਹੋ।
(ੲ) ਫਰੂਟ ਜੂਸ ਵੀ ਸਰੀਰ ਦੀ ਸਫਾਈ ਕਰਦੇ ਹਨ। ਇਨ੍ਹਾਂ ਨੂੰ ਰੁੱਤ ਅਨੁਸਾਰ ਪੀਉ।
(ਸ) ਰਾਤ ਨੂੰ 12-14-16 ਘੰਟੇ ਦਾ ਵਰਤ ਰੱਖੋ। ਸਰੀਰ ਆਪਣੇ ਆਪ Healing ਰਾਹੀਂ ਆਪਣੀ ਸਫ਼ਾਈ ਕਰਦਾ ਹੈ।
(ਹ) ਲੋੜ ਅਨੁਸਾਰ ਐਨੀਮਾ ਕਰੋ।

ਭੂਤ ਭਵਿੱਖ ਦੀ ਅਕੱਥ ਕਥਾ /22