ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ (ਸੂਤਰਝਾਤ).pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਾਲਸੇ ਦੇ ਅਨੰਤ ਤਰੰਗ (ਕਾਵਿ ਸੰਗ੍ਰਹਿ)

ਪ੍ਰਕਾਸ਼ਤ 2013

ਸਾਹਿਤ ਪ੍ਰਗਾਸੁ, ਬਠਿੰਡਾ

ਉਪਰੋਕਤ ਪੁਸਤਕ ਇਕ ਇਤਿਹਾਸਕ ਪੇਸ਼ਕਾਰੀ ਹੈ। ਇਸ ਦੇ ਪਹਿਲੇ ਹਿੱਸੇ ਵਿੱਚ ਖਾਲਸੇ ਦੇ ਪੈਂਡੇ ਹਨ ਅਤੇ ਦੂਜੇ ਹਿੱਸੇ ਵਿੱਚ ਪੂੰਜੀਵਾਦ ਦੁਆਰਾ ਪੈਦਾ ਕੀਤੀਆਂ ਦੁਸ਼ਵਾਰੀਆਂ ਦਾ ਜਿਕਰ ਹੈ। ਪਿਛਲੇ 10 ਸਾਲਾਂ ਵਿੱਚ 2013 ਤੋਂ 2023 ਤੱਕ ਆਉਂਦੇ ਆਉਂਦੇ ਇਹ ਦੁਸ਼ਵਾਰੀਆਂ ਲੋਕ ਲਹਿਰ ਵਾਂਗ ਉਜਾਗਰ ਹੋ ਗਈਆਂ ਹਨ।

ਪੂੰਜੀਵਾਦ ਨੇ ਸਾਡੀ ਨਿੱਜੀ ਜਿੰਦਗੀ ਨੂੰ ਨਿਢਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਾਹਿਤ ਪ੍ਰਗਾਸੁ ਬਠਿੰਡਾ ਨੇ ਸਾਹਿਤ ਅਤੇ ਸੂਖਮ ਵਿਸਮਾਦੀ ਕਸਰਤ ਨਾਲ ਇਨ੍ਹਾਂ ਦੁਸ਼ਵਾਰੀਆਂ ਦੇ ਹਨੇਰੇ ਤੋਂ ਬਾਹਰ ਆਉਣ ਲਈ ਰਾਹ ਵਿਖਾਉਣ ਦਾ ਯਤਨ ਕੀਤਾ ਹੈ। ਅਸੀਂ ਸੀਮਤ ਸਾਧਨਾਂ ਅਤੇ ਸੰਜਮੀ ਦ੍ਰਿਸ਼ਟੀਕੋਣ ਦੁਆਰਾ ਇਸ ਨੂੰ ਪੇਸ਼ ਕੀਤਾ ਹੈ। ਸਾਹਿਤ ਪ੍ਰਗਾਸੁ ਬਠਿੰਡਾ ਆਪਣੇ ਖੋਜ ਕਾਰਜਾਂ ਤੋਂ ਸੰਤੁਸ਼ਟ ਹੈ।

ਭੂਤ ਭਵਿੱਖ ਦੀ ਅਕੱਥ ਕਥਾ /5