ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ (ਸੂਤਰਝਾਤ).pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

2)

ਸਾਹਿਤ ਪ੍ਰਗਾਸੁ ਬਠਿੰਡਾ ਲਈ ਇਸ ਗੱਲ ਦੀ ਮਹੱਤਤਾ ਨਹੀਂ ਹੈ ਕਿ ਤੁਸੀਂ ਪਾਣੀਪਤ ਦੇ ਮੈਦਾਨ ਵਿੱਚ ਕਿੰਨੀ ਸੈਨਾ ਲਾ ਦਿੱਤੀ ਹੈ, ਸਗੋਂ ਇਹ ਗੱਲ ਮਹੱਤਵਪੂਰਨ ਹੈ ਕਿ ਤੁਸੀਂ ਜਮਰੌਦ ਦੇ ਕਿਲ੍ਹੇ ਵਿੱਚ ਕਿੰਨੀ ਕੁ ਜਬਰਦਸਤ ਮੋਰਚਾਬੰਦੀ ਕੀਤੀ ਹੈ। ਉਪਰੋਕਤ ਕਥਨ ਜਿੰਦਗੀ ਦੀਆਂ ਰੱਖਿਆਤਮਕ ਤਰਜੀਹਾਂ ਨੂੰ ਸਾਹਮਣੇ ਰੱਖ ਵਿਚਾਰਨਾ ਹੈ।

3)

ਸੂਖਮ ਵਿਸਮਾਦੀ ਕਸਰਤ ਦਾ ਅਸਰ ਅਤੇ ਪ੍ਰਭਾਵ ਵੇਖਣਾ ਹੋਵੇ ਤਾਂ ਸ਼ੂਗਰ,BP, ਸੁਪਨਿਆਂ ਅਤੇ ਨੀਂਦ ਦੀ ਕੁਆਲਟੀ, Smartness, Freshness, Energy, mental Ability ਅਤੇ Activenessਤੋਂ ਵੇਖ ਸਕਦੇ ਹੋ।

4)

ਕਾਵਿਕ ਪੇਸ਼ਕਾਰੀ ਮੁਤਾਬਿਕ ਸੂਖਮ ਵਿਸਮਾਦੀ ਕਸਰਤ ਨੇ ਜਿੰਦਗੀ ਦੇ ਸੰਘਰਸ਼ ਨੂੰ ਪਾਣੀਪਤ ਦੇ ਮੈਦਾਨ ਤੋਂ ਚੁੱਕ ਕੇ ਜਮਰੌਦ ਦੇ ਕਿਲ੍ਹੇ ਤੱਕ ਲੈ ਆਂਦਾ ਹੈ।

5)

ਸੂਖਮ ਵਿਸਮਾਦੀ ਕਸਰਤ ਦੀ ਖੋਜ ਦੇ ਨਾਲ ਹੀ ਅਸੀਂ ਐਲਿਉਪੈਥੀ, ਹੋਮਿਉਪੈਥੀ, ਆਯੁਰਵੇਦ, ਪ੍ਰਾਣਾਯਾਮ, ਯੋਗਾ, The American College of sports medicine Recommendations, ਐਕਯੂਪ੍ਰੈਸ਼ਰ ਅਤੇ ਹੋਰ ਅਨੇਕਾਂ ਵਿਧੀਆਂ ਖੋਜ਼ ਕੇ, ਅਮਲ ਕਰ ਕੇ, ਨਤੀਜਿਆਂ ਨੂੰ ਪ੍ਰਾਪਤ ਕਰਕੇ ਫਿਰ ਉਨ੍ਹਾਂ ਨਤੀਜਿਆਂ ਉਪਰ ਚੰਗੀ ਤਰ੍ਹਾਂ ਨਜ਼ਰਸਾਨੀ ਕੀਤੀ ਹੈ।
ਸਾਹਿਤ ਪ੍ਰਗਾਸੁ ਬਠਿੰਡਾ ਆਪਣੇ ਇਸ ਖੋਜ ਕਾਰਜ ਤੋਂ ਸੰਤੁਸ਼ਟ ਹੈ।

6)

ਸੂਖਮ ਵਿਸਮਾਦੀ ਕਸਰਤ ਨਾਲ ਸੰਵੇਦਨਾ ਅਤੇ ਚਿੰਤਨ ਦਾ ਸੁਮੇਲ ਪੈਦਾ ਹੋ ਸਕਦਾ ਹੈ। ਇਹ ਸੰਤੁਲਿਤ ਕਾਰਜ ਖੇਤਰ ਪੈਦਾ ਕਰੇਗਾ। ਖੋਜੀ ਜੋ ਸੱਜੇ ਅਤੇ ਖੱਬੇ ਦਿਮਾਗ ਦਾ ਜਿਕਰ ਕਰਦੇ ਹਨ, ਉਨ੍ਹਾਂ ਦਾ ਆਪਸੀ ਤਵਾਜਨ ਵੀ ਕਾਇਮ ਹੋ ਸਕਦਾ ਹੈ। ਆਤਮਿਕ ਜ਼ਿੰਦਗੀ ਲਈ ਇਹ ਮਹੱਤਵਪੂਰਨ ਪਹਿਲੂ ਹਨ।

ਭੂਤ ਭਵਿੱਖ ਦੀ ਅਕੱਥ ਕਥਾ /4