ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੧੦੧

ਦੇਵੇ। ਅਸੀਂ ਤਾਂ ਜ਼ਿਮੀਂਦਾਰ ਨੂੰ ਏਨਾ ਹੀ ਕਹਾਂਗੇ ਕਿ ਕਿਸਾਨ ਨੂੰ ਬੇਜ਼ਮੀਨ ਨਾ ਬਣਾਉ। ਜੇ ਤੁਸੀਂ ਬੇਦਖਲੀ ਵਿਚ ਮਿਲੀ ਹੋਈ ਜ਼ਮੀਨ ਸਾਨੂੰ ਦਾਨ ਦਿਉਗੇ ਤਾਂ ਅਸੀਂ ਉਹਨੂੰ ਵੀ ਸਵੀਕਾਰ ਕਰਾਂਗੇ। ਦੇਣ ਵਾਲੇ ਦਾ ਪਾਪ ਲਥ ਜਾਵੇਗਾ ਅਤੇ ਅਸੀਂ ਜ਼ਮੀਨ ਉਹਨੂੰ ਵਾਪਸ ਕਰ ਦਿਆਂਗੇ, ਜਿਸ ਦੇ ਕੋਲੋਂ ਕਿ ਖੋਹੀ ਗਈ ਸੀ। ਜੇ ਝਗੜਾ ਮਿਟ ਜਾਂਦਾ ਹੈ, ਤਾਂ ਸਾਨੂੰ ਜ਼ਮੀਨ-ਮਾਲਕ ਨੂੰ ਦਾਨ ਦਾ ਮਾਨ ਦੇਣ ਵਿਚ ਕੋਈ ਹਰਜ ਨਹੀਂ ਹੈ।

ਭੂਦਾਨ ਦੇ ਕਰਮਚਾਰੀਆਂ ਨੂੰ ਵਿਨੋਬਾ ਇਹੋ ਕਹਿਣਗੇ ਕਿ ਜੇ ਉਨ੍ਹਾਂ ਦੇ ਪਰਦੇਸ਼ ਵਿਚ ਬਦਖਲੀਆਂ ਚਲ ਰਹੀਆਂ ਹਨ, ਤਾਂ ਉਨ੍ਹਾਂ ਦਾ ਫਰਜ਼ ਹੈ ਕਿ ਉਹ ਇਸ ਝਗੜੇ ਵਿਚ ਦਿਲਚਸਪੀ ਲੈਣ। ਕਈ ਵੇਰਾਂ ਭੂਮੀ ਦਾਤਿਆਂ ਨੂੰ ਜਾ ਕੇ ਸਮਝਾਉਣ ਨਾਲ ਮਸਲਾ ਹਲ ਹੋ ਜਾਂਦਾ ਹੈ।

ਪ੍ਰਸ਼ਨ: ਜੇ ਭੂਦਾਨ-ਯੱਗ ਕਾਮਯਾਬ ਨਾ ਹੋਇਆ ਤਾਂ ਵਿਨੋਬਾ ਕੀ ਕਰਨਗੇ,

ਉੱਤਰ: ਭੁਦਾਨ-ਯੱਗ ਸਫਲ ਨਹੀਂ ਹੋਵੇਗਾ, ਇਹ ਸਮਝ ਕੇ ਅਗੇ ਦੇ ਵਿਚਾਰ ਕਰਨਾ ਵਿਸ਼ਵਾਸ਼ ਦਾ ਨਾ ਹੋਣਾ ਜ਼ਾਹਰ ਕਰਦਾ ਹੈ। ਵਿਨੋਬਾ ਇਸ ਪਰਕਾਰ ਸੋਚ ਹੀ ਨਹੀਂ ਸਕਦੇ। ਉਹ ਤਾਂ ਕਹਿੰਦੇ ਹਨ ਕਿ ਮੈਂ ਕਿਸੇ ਦੁਖੀਏ ਦੀ ਬੀਮਾਰੀ ਵਿਚ ਜਦ ਦਵਾਈ ਆਦਿ ਕਰਦਾ ਹਾਂ, ਤਾਂ ਨਾਲ ਨਾਲ ਇਹ ਨਹੀਂ ਸੋਚਦਾ ਕਿ ਜੇ ਇਹ ਇਲਾਜ ਸਫਲ ਨਾ ਹੋਇਆ, ਤਾਂ ਸਾੜਨ ਫ਼ੂਕਣ ਦੀ ਕਿਰਿਆ ਲਈ ਲਕੜੀ ਦਾ ਪਰਬੰਧ ਵੀ ਕਰ ਰੱਖਾਂ।

ਅਸਲ ਵਿਚ ਭੂਦਾਨ ਯੱਗ ਤੋਂ ਅਜ ਤਕ ਜਿਹੜੇ ਫਲ ਪਰਾਪਤ ਹੋਏ ਹਨ, ਉਨ੍ਹਾਂ ਨੂੰ ਵੇਖਦਿਆਂ ਹੋਇਆਂ ਉਹਦੇ ਸਫਲ ਹੋਣ ਦੀ ਆਸ ਹੋਰ ਵੀ ਵਧ ਜਾਂਦੀ ਹੈ। ਜੇ ਕਿਤੇ ਨਾ ਕਾਮਯਾਬੀ ਹੋਈ ਹੋਈ ਹੈ, ਤਾਂ ਉਹ ਕਰਮਚਾਰੀਆਂ ਦੀ ਘਾਟ ਦੇ ਕਾਰਨ, ਹੋਰ ਕਿਸੇ ਕਾਰਨ ਕਰ ਕੇ ਨਹੀਂ। ਬਿਹਾਰ ਵਿਚ ਵਿਨੋਬਾ ਜ਼ਮੀਨ ਦੀ ਸਮਸਿਆ ਹਲ ਕਰਨਾ ਚਾਹੁੰਦੇ ਸਨ।