ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦੦

ਭੂਦਾਨ ਚੜ੍ਹਦੀ ਕਲਾ 'ਚ

ਮਿਲਦੀ ਹੈ, ਜਿਸ ਨੂੰ ਕੋਈ ਬੇ-ਜ਼ਮੀਨ ਲੈਣ ਨੂੰ ਤਿਆਰ ਵੀ ਨਹੀਂ ਹੁੰਦਾ। ਉਸ ਹਾਲਤ ਵਿਚ ਭੂਦਾਨ ਸੇਵਕ ਇਹ ਸੋਚਦਾ ਹੈ ਕਿ ਦਾਨੀ ਨੇ ਇਹੋ ਜਿਹੀ ਜ਼ਮੀਨ ਦਿਤੀ ਹੀ ਕਿਉਂ? ਇਹ ਜ਼ਾਹਰ ਹੈ ਕਿ ਦਾਨੀ ਨੇ ਇੱਜ਼ਤ ਦੇ ਲਾਲਚ ਨਾਲ ਜ਼ਮੀਨ ਤਾਂ ਦਿਤੀ ਹੈ, ਪਰ ਉਹਦੇ ਦਿਲ ਵਿਚ ਬੇਜ਼ਮੀਨਾਂ ਲਈ ਪਰੇਮ ਭਾਵ ਪੈਦਾ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਭੂਦਾਨ ਸੇਵਕ ਉਹ ਜ਼ਮੀਨ ਦਾਨ ਦੇਣ ਵਾਲੇ ਨੂੰ ਪਰੇਮ ਸਹਿਤ ਵਾਪਸ ਦੇ ਦਿੰਦਾ ਹੈ। ਅਜਿਹੀਆਂ ਹਾਲਤਾਂ ਵਿਚ ਜੇ ਦਾਨੀ ਨੂੰ ਆਪਣੀ ਇੱਜ਼ਤ ਦੀ ਕੁਝ ਪਰਵਾਹ ਹੁੰਦੀ ਹੈ, ਤਾਂ ਉਹ ਖ਼ਰਾਬ ਜ਼ਮੀਨ ਦੇ ਬਦਲੇ ਚੰਗੀ ਜ਼ਮੀਨ ਵੀ ਦੇ ਦਿੰਦਾ ਹੈ।

ਕਈ ਥਾਵਾਂ ਤੇ ਇਹੋ ਜਿਹੀਆਂ ਜ਼ਮੀਨਾਂ ਵੀ ਮਿਲਦੀਆਂ ਹਨ, ਜਿਨ੍ਹਾਂ ਤੇ ਕਾਸ਼ਤ ਨਹੀਂ ਹੋ ਸਕਦੀ। ਪਰ ਇਨ੍ਹਾਂ ਤੇ ਪੱਥਰ ਤੋੜਨ ਦਾ ਪੱਕਾ ਧੰਦਾ ਬੇਜ਼ਮੀਨਾਂ ਨੂੰ ਮਿਲ ਜਾਂਦਾ ਹੈ। ਕਈ ਵੇਰਾਂ ਇਹ ਧੰਧਾ ਖੇਤੀਬਾੜੀ ਨਾਲੋਂ ਵੀ ਬਹੁਤੀ ਆਮਦਨ ਦਾ ਸਾਧਨ ਬਣ ਜਾਂਦਾ ਹੈ।

ਜਿਥੇ ਲੋੜ ਹੋਵੇ ਉਥੇ ਕੁਝ ਜ਼ਮੀਨਾਂ ਦੀ ਵਰਤੋਂ ਚਰਾਗਾਹਾਂ, ਖਾਦ ਦੇ ਟੋਏ ਪੁਟਣ ਜਾਂ ਕਿਸੇ ਹੋਰ ਸਮਾਜਕ ਕੰਮ ਲਈ ਵੀ ਕੀਤੀ ਜਾਂਦੀ ਹੈ।

ਪ੍ਰਸ਼ਨ: ਇਕ ਬੰਨੇ ਤੁਸੀਂ ਜ਼ਮੀਨ ਮੰਗ ਰਹੇ ਹੋ, ਅਤੇ ਦੂਜੇ ਬੰਨੇ ਜ਼ਿਮੀਂਦਾਰ ਕਿਸਾਨਾਂ ਨੂੰ ਬੇਦਖਲ ਕਰ ਰਹੇ ਹਨ। ਤੁਸੀਂ ਬੇਦਖਲੀ ਦੀ ਵਿਰੋਧਤਾ ਕਿਉਂ ਨਹੀਂ ਕਰਦੇ?

ਉੱਤਰ: ਅਸੀਂ ਬੇਦਖਲੀ ਦਾ ਵਿਰੋਧ ਕਰਦੇ ਹੀ ਹਾਂ। ਉੱਤਰ ਪਰਦੇਸ਼ ਦੇ ਕਿਸਾਨਾਂ ਨੂੰ ਤਾਂ ਵਿਨੋਬਾ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਜ਼ਬਰਦਸਤੀ ਬਦਖਲ ਕਰਨਾ ਚਾਹਵੇ ਤਾਂ ਮਾਰ ਖਾਓ ਪਰ ਖੇਤ ਤੋਂ ਕਦੀ ਨਾ ਹਟ। ਵਿਨੋਬਾ ਦੀ ਇਸ ਸਲਾਹ ਦਾ ਅਸਰ ਬਹੁਤ ਚੰਗਾ ਪਿਆ ਹੈ। ਬਿਹਾਰ ਵਿਚ ਵੀ ਵਿਨੋਬ ਨੇ ਬੇਦਖਲੀ ਦੀ ਵਿਰੋਧਤਾ ਖੁਲ੍ਹਮ ਖੁਲ੍ਹਾ ਕੀਤੀ ਸੀ। ਵਿਨੋਬਾ ਤਾਂ ਕਹਿੰਦੇ ਹਨ ਕਿ ਅਸੀਂ ਕਾਜੀ ਨਹੀਂ ਬਣਾਂਗੇ। ਕਾਨੂੰਨ ਜਿਸ ਨੂੰ ਚਾਹਵੇ ਜ਼ਮੀਨ ਦੀ ਮਾਲਕੀ