ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੯੯

ਦਿਤੀ ਹੈ। ਵਿਨੋਬਾ ਜਦੋਂ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਮੰਗਦੇ ਹਨ ਤਾਂ ਉਸ ਵਿਚ ਚੰਗੀ ਮਾੜੀ, ਸਭ ਪਰਕਾਰ ਦੀ ਜ਼ਮੀਨ ਸ਼ਾਮਲ ਹੁੰਦੀ ਹੈ। ਇਹ ਵੇਖਿਆ ਗਿਆ ਹੈ ਕਿ ਜ਼ਮੀਨ ਖਰਾਬ ਮਿਲਦੀ ਹੈ, ਇਹ ਅਫਵਾਹ ਅਕਸਰ ਇਹੋ ਜਿਹੇ ਫੈਲਾਉਂਦੇ ਹਨ, ਜਿਨ੍ਹਾਂ ਦੇ ਕੋਲ ਜ਼ਮੀਨ ਹੈ, ਪਰ ਉਹ ਖੁਦ ਨਹੀਂ ਦੇ ਸਕੇ ਹਨ। ਦੂਜੇ ਦਾ ਦਾਨ ਘਟੀਆ ਹੈ,ਅਜਿਹਾ ਸਾਬਤ ਕਰਨ ਦੀ ਉਹਨਾਂ ਦੀ ਚੇਸ਼ਟਾ ਹੁੰਦੀ ਹੈ। ਹਾਂ ਇਹ ਸੰਭਵ ਹੋ ਸਕਦਾ ਹੈ ਕਿ ਦਾਨੀ ਉਹ ਜ਼ਮੀਨ ਦਿੰਦਾ ਹੈ, ਜਿਹੜੀ ਉਸ ਦੇ ਘਰੋਂ ਦੂਰ ਹੋਵੇ, ਜਾਂ ਜਿਹੜਾ ਟੁਕੜਾ ਉਸ ਦੀ ਜ਼ਮੀਨ ਨਾਲੋਂ ਵਖਰਾ ਦੂਰ ਹੋਵੇ। ਇਹ ਜ਼ਰੂਰੀ ਨਹੀਂ ਕਿ ਉਹ ਜ਼ਮੀਨ ਖਰਾਬ ਹੀ ਹੋਵੇ। ਜਿਹੜਾ ਟੁਕੜਾ ਦੇਣ ਵਾਲੇ ਦੀ ਨਿਗਾਹ ਵਿਚ ਆਰਥਕ ਤੌਰ ਤੇ ਘਟ ਆਮਦਨ ਦੇਣ ਵਾਲਾ ਹੋਵੇ, ਹੋ ਸਕਦਾ ਹੈ ਕਿ ਲੈਣ ਵਾਲਾ ਉਸ ਨੂੰ ਖੁਸ਼ੀ ਨਾਲ ਲਵੇ, ਕਿਉਂਕਿ ਉਸ ਦੇ ਲਈ ਤਾ ਉਹੋ ਹੀ ਜੀਵਨ ਨਿਰਬਾਹ ਦਾ ਸਾਧਨ ਬਣ ਜਾਂਦਾ ਹੈ।

ਵਡੇ ਜ਼ਮੀਨ ਮਾਲਕ ਅਕਸਰ ਆਪਣੀ ਪੂਰੀ ਜ਼ਮੀਨ ਦੀ ਸੰਭਾਲ ਨਹੀਂ ਕਰ ਸਕਦੇ। ਅਜਿਹੀ ਹਾਲਤ ਵਿਚ ਜਿਹੜਾ ਟੁਕੜਾ ਭੂਮੀ ਹੀਨਾਂ ਦੇ ਕੋਲ ਆ ਜਾਂਦਾ ਹੈ, ਉਸ ਤੋਂ ਪਹਿਲਾਂ ਨਾਲੋਂ ਵਧੇਰੇ ਪੈਦਾਵਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਸ ਸੰਬੰਧ ਵਿਚ ਇਕ ਹੋਰ ਗੱਲ ਤੇ ਵੀ ਵੀਚਾਰ ਕਰਨਾ ਚਾਹੀਦਾ ਹੈ। ਜੇਕਰ ਜ਼ਮੀਨ ਪਰੇਮ ਨਾਲ ਮੰਗਣ ਦੀ ਥਾਂ ਕਾਨੂੰਨ ਰਾਹੀਂ ਜ਼ਬਰਦੋਸਤੀ ਖੋਹ ਲਈ ਜਾਂਦੀ ਤਾਂ ਲੋਕੀਂ ਆਪਣੇ ਕੋਲ ਸਭ ਨਾਲੋਂ ਵਧੀਆ ਜ਼ਮੀਨ ਰਖ ਕੇ, ਘਟੀਆ ਜ਼ਮੀਨ ਕਾਨੂੰਨ ਲਈ ਵਖਰੀ ਕਰ ਦੇਦੇ। ਅਜ ਭੂਦਾਨ-ਯੱਗ ਰਾਹੀਂ ਉੱਤਮ ਤੋਂ ਉੱਤਮ ਜ਼ਮੀਨਾਂ ਵੀ ਮਿਲਦੀਆਂ ਹਨ। ਕਾਨੂੰਨ ਰਾਹੀਂ ਤਾਂ ਉਹ ਮਿਲਦੀਆਂ ਨਹੀਂ ਅਤੇ ਭੂਦਾਨ-ਯੱਗ ਮਨ ਦੇ ਨਾਲ ਜਿਹੜੀ ਸਦ ਭਾਵਨਾ ਲੈ ਆਉਂਦਾ ਹੈ, ਕਾਨੂੰਨ ਰਾਹੀਂ ਇਹ ਆਉਂਦੀ ਹੀ ਕਿਥੋਂ।

ਇਹ ਵੀ ਮੰਨਣਾ ਪਵੇਗਾ ਕਿ ਕਦੀ ਕਦੀ ਅਜਿਹੀ ਜ਼ਮੀਨ ਵੀਂ