ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੮

ਭੂਦਾਨ ਚੜ੍ਹਦੀ ਕਲਾ 'ਚ

ਹੁੰਦਾ ਹੈ। ਇਕ ਵੇਰਾ ਜ਼ਮੀਨ ਦੀ ਵੰਡ ਕਰ ਦਿਤੀ, ਉਸ ਦੇ ਨਾਲ ਜ਼ਮੀਨ ਦਾ ਸਵਾਲ ਸਦਾ ਲਈ ਹਲ ਹੋ ਗਿਆ, ਅਜਿਹਾ ਕਦੀ ਨਾ ਮੰਨੋ। ਅਜ ਦਾ ਭੂਮੀਦਾਨ ਯੱਗ ਅਜ ਦਾ ਸਵਾਲ ਹਲ ਕਰਨ ਲਈ ਹੈ। ਇਸ ਸੰਸਾਰ ਵਿਚ ਸਤਯ ਦੇ ਸਿਵਾ ਹੋਰ ਕੋਈ ਚੀਜ਼ ਸਦਾ ਰਹਿਣ ਵਾਲੀ ਨਹੀਂ ਹੈ। ਇਸ ਲਈ ਜਦੋਂ ਉਹ ਸਵਾਲ ਖੜਾ ਹੋਵੇਗਾ ਤਾਂ ਉਸ ਜ਼ਮਾਨੇ ਦੇ ਲੋਕ ਉਸ ਦਾ ਠੀਕ ਹਲ ਲਭ ਲੈਣਗੇ। ਫਿਰ ਵੀ ਅਜ ਦੀ ਯੋਜਨਾ ਵਿਚ ਉਸ ਦੇ ਉਪਾ ਦੇ ਬੀਜ ਮੌਜੂਦ ਹਨ। ਭੂਦਾਨ ਯੱਗ ਦੀ ਅੰਤਮ ਕਲਪਨਾ ਤਾਂ ਇਹ ਹੈ ਨਾ ਕਿ ਜ਼ਮੀਨ ਪਿੰਡ ਦੀ ਹੋਵੇਗੀ। ਪਿੰਡ ਵਿਚ ਹਰ ਪੰਦਰਾਂ ਵੀਹਾਂ ਸਾਲਾਂ ਦੇ ਬਾਅਦ ਜ਼ਮੀਨ ਦੀ ਵੰਡ ਫਿਰ ਕੀਤੀ ਜਾਵੇਗੀ ਅਤੇ ਆਬਾਦੀ ਵਧੇਗੀ ਤਾਂ ਨਾਲ ਹੀ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਤਾਂ ਵਧੇਗੀ। ਖੇਤੀ ਬਾੜੀ ਵਿਗਿਆਨ ਵੀ ਉੱਨਤੀ ਕਰੇਗਾ। ਪਾਣੀ ਅਤੇ ਖਾਦ ਦੀਆਂ ਸਹੂਲਤਾਂ ਵੀ ਵਧਣਗੀਆਂ। ਉਸ ਹਾਲਤ ਵਿਚ ਆਉਣ ਵਾਲੇ ਕਈ ਸਾਲਾਂ ਤਕ ਤਾਂ ਉੱਤਮ ਕਿਸਮ ਦੀ ਖੇਤੀ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਕੰਮ ਅਤੇ ਖੁਰਾਕ ਦੇ ਸਕਾਂਗੇ। ਖੇਤੀ ਦੇ ਨਾਲ ਹੀ ਗ੍ਰਾਮਉਦਯੋਗ ਦੇ ਵਿਕਾਸ ਦੀ ਕਲਪਨਾ ਵੀ ਹੈ। ਉਸ ਕਾਰਨ ਖੇਤੀਬਾੜੀ ਤੋਂ ਕਾਫੀ ਭਾਰ ਘਟ ਸਕਦਾ ਹੈ।

ਪ੍ਰਸ਼ਨ-ਦਾਨ ਵਿਚ ਮਿਲੀ ਜ਼ਮੀਨ ਵਿਚੋਂ ਬਹੁਤੀ ਜ਼ਮੀਨ ਖਰਾਬ ਹੁੰਦੀ ਹੈ। ਅਜਿਹੀ ਜ਼ਮੀਨ ਭੂਮੀ ਹੀਨਾਂ ਨੂੰ ਦੇਣ ਦਾ ਕੀ ਫਾਇਦਾ?

ਉੱਤਰ-ਦਾਨ ਵਿਚ ਮਿਲੀ ਜ਼ਮੀਨ ਕਿਸ ਕਿਸਮ ਦੀ ਹੈ, ਉਸ ਦਾ ਪਤਾ ਵੰਡ ਸਮੇਂ ਲਗਦਾ ਹੈ। ਅਜ ਤਕ ਜਿਹੜੀ ਜ਼ਮੀਨ ਵੰਡੀ ਗਈ ਹੈ। ਉਸ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਬਹੁਤੀ ਜ਼ਮੀਨ ਖਰਾਬ ਮਿਲਦੀ ਹੈ। ਅਕਸਰ ਵਡੇ ਜ਼ਿਮੀਂਦਾਰ ਜਦੋਂ ਜ਼ਮੀਨ ਦੇ ਵਡੇ ਹੱਕ ਦਿੰਦੇ ਹਨ ਤਾਂ ਉਸ ਦੇ ਵਿਚ ਚੰਗੀ ਮਾੜੀ, ਦੋਵਾਂ ਕਿਸਮਾਂ ਦੀ ਜ਼ਮੀਨ ਮਿਲਦੀ ਹੈ। ਛੋਟੇ ਜ਼ਮੀਨ ਮਾਲਕਾਂ ਨੇ ਲੱਖਾਂ ਦੀ ਗਿਣਤੀ ਵਿਚ ਜਿਨ੍ਹਾਂ ਦਾਨ ਪੱਤਰ ਦਿੱਤੇ ਹਨ, ਉਸ ਦੇ ਵਿਚੋਂ ਬਹੁਤਿਆਂ ਨੇ ਸੁਹਣੀ ਜ਼ਮੀਨ