ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੯੭

ਤੁਹਾਡੇ ਕੋਲ ਜੇ ਯੋਜਨਾ ਬਨਾਉਣ ਦੀ ਸ਼ਕਤੀ ਹੋਵੇ ਤਾਂ ਤੁਸੀਂ ਕੀ ਉਸ ਦਾ ਫਾਇਦਾ ਭੂਮੀ ਹੀਨਾਂ ਨੂੰ ਨਹੀਂ ਪਹੁੰਚਾਉਗੇ? ਉਹ ਤਾਂ ਤੁਹਾਡੇ ਪ੍ਰਵਾਰ ਦਾ ਇਕ ਮੈਂਬਰ ਬਣ ਜਾਵੇਗਾ ਨਾ? ਤੁਹਾਡੀ ਯੋਜਨਾ-ਸ਼ਕਤੀ ਅਤੇ ਉਤਸ਼ਾਹ ਭਰਪੂਰ ਕੰਮ ਕਰਨ ਦੀ ਸ਼ਕਤੀ ਮਿਲ ਕੇ ਤਾਂ ਸ਼ਾਇਦ ਉਸ ਨਾਲੋਂ ਵਧੇਰੇ ਪੈਦਾਵਾਰ ਕਰਨ ਜਿਹੜੀ ਕਿ ਅਜ ਤਕ ਉਸ ਜ਼ਮੀਨ ਤੇ ਹੁੰਦੀ ਸੀ, ਪਰ ਫਿਰ ਵੀ ਮੰਨ ਲਵੋ ਕਿ ਕੁਝ ਥਾਵਾਂ 'ਤੇ ਵੀਚਾਰ ਹੀਨ ਭੂਮੀ ਹੀਨਾਂ ਨੂੰ ਜ਼ਮੀਨ ਦੇਣ ਦੇ ਕਾਰਨ ਪੈਦਾਵਾਰ ਘਟੇ, ਤਾਂ ਏਨਾ ਘਾਟਾ ਉਠਾ ਕੇ ਵੀ ਗੈਰ ਜ਼ਿਮੇਵਾਰ ਅਤੇ ਨਿਰ-ਉਤਸ਼ਾਹੀ ਕਰਮਚਾਰੀਆਂ ਨੂੰ ਜ਼ਿਮੇਂਵਾਰ ਅਤੇ ਉਪਯੋਗੀ ਬਨਾਉਣਾ ਚਾਹੀਦਾ ਹੈ।

ਪ੍ਰਸ਼ਨ-ਸਹਿਕਾਰੀ ਖੇਤੀ ਵਲ ਭੂਦਾਨ-ਯੱਗ ਦਾ ਰੁਖ ਕਿਹੋ ਜਿਹਾ ਹੈ?

ਉੱਤਰ-ਇਹ ਉਸ ਦੀ ਮੁਖਾਲਫਤ ਨਹੀਂ ਕਰਦਾ, ਪਰ ਉਸ ਨੂੰ ਜ਼ਰੂਰੀ ਸ਼ਰਤ ਦੇ ਤੌਰ ਤੇ ਵੀ ਨਹੀਂ ਰਖਦਾ। ਪਿੰਡ ਵਿਚ ਖੇਤੀ ਦਾ ਕੰਮ ਕਿਸ ਤਰ੍ਹਾਂ ਹੋਵੇ, ਇਸ ਗਲ ਦਾ ਫੈਸਲਾ ਅੰਤ ਵਿਚ ਪਿੰਡ ਦੇ ਵਾਸੀ ਹੀ ਕਰਨਗੇ।

ਹਾਲਾਤ ਅਨੁਸਾਰ ਵਖ ਵਖ ਥਾਵਾਂ ਤੇ ਵਖ ਵਖ ਢੰਗਾਂ ਨਾਲ ਖੇਤੀ ਹੋ ਸਕਦੀ ਹੈ। ਸਹਿਕਾਰੀ ਕਰਨ ਵਿਚ ਜਿਥੇ ਲੋਕ ਜ਼ਿਆਦਾ ਅਨਪੜ੍ਹ ਹੋਣ ਉਥੇ ਕੰਮ ਤੇ ਕਾਰੋਬਾਰ ਮੈਨੇਜਰ ਦੇ ਹਥ ਚਲਾ ਜਾ ਸਕਦਾ ਹੈ। ਪਰ ਜੇ ਭੂਮੀ ਹੀ ਖੁਦ ਸਹਿਕਾਰੀ ਲੀਹਾਂ ਤੇ ਖੇਤੀ ਬਾੜੀ ਕਰਨਾ ਚਾਹੁਣਗੇ, ਤਾਂ ਉਹਨਾਂ ਨੂੰ ਕੋਈ ਰੋਕੇਗਾ ਨਹੀਂ। ਬਲਦਾਂ, ਸਿੰਜਾਈ ਆਦਿ ਦੇੇ ਸਿਲਸਿਲੇ ਵਿਚ ਤਾਂ ਮੁਢ ਤੋਂ ਹੀ ਸਹਿਕਾਰੀ ਪਰਬੰਧ ਬਾਰੇ ਸੋਚਿਆ ਜਾ ਸਕਦਾ ਹੈ।

ਪ੍ਰਸ਼ਨ-ਜ਼ਮੀਨ ਦੀ ਵੰਡ ਤੋਂ ਬਾਅਦ ਜਿਹੜੀ ਆਬਾਦੀ ਵਧੇਗੀ ਉਸ ਦਾ ਕੀ?

ਉੱਤਰ-ਆਬਾਦੀ ਦਾ ਸਵਾਲ ਕੇਵਲ ਭੂਦਾਨ ਯੱਗ ਤੇ ਹੀ ਲਾਗੂ