ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਦਾਨ ਚੜ੍ਹਦੀ ਕਲਾ 'ਚ

੯੬

ਤਰੀਕੇ ਦਾ ਆਖਰੀ ਕਦਮ ਸਾਰੇ ਪਿੰਡ ਦਾ ਅਥਵਾ ਗ੍ਰਾਮ-ਦਾਨ ਹੈ। ਉਸ ਹਾਲਤ ਵਿਚ ਟੁਕੜਿਆਂ ਦਾ ਸਵਾਲ ਏਨਾ ਜ਼ਰੂਰੀ ਨਹੀਂ ਰਹੇਗਾ।

ਪ੍ਰਸ਼ਨ:-ਕੀ ਅਨਪੜ੍ਹ ਭੂਮੀ ਹੀਣਾ ਨੂੰ ਜ਼ਮੀਨ ਦੇਣ ਦੇ ਕਾਰਨ ਪੈਦਾਵਾਰ ਨਹੀਂ ਘਟੇਗੀ?

ਉੱਤਰ:-ਬਿਨਾ ਜ਼ਮੀਨ ਲੋਕ ਅਨਪੜ੍ਹ ਹਨ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਖੇਤੀ ਕਰਨ ਨਹੀਂ ਜਾਣਦੇ। ਅਜ ਵੀ ਤਾਂ, ਸਾਰੀ ਦੁਨੀਆਂ ਦੀ ਖੇਤੀ ਇਹ ਅਨਪੜ੍ਹ ਮਜ਼ਦੂਰ ਹੀ ਕਰਦੇ ਹਨ ਅਤੇ ਚੰਗੀ ਤਰ੍ਹਾਂ ਕਰਦੇ ਹਨ। ਉਹਦੇ ਵਿਚ ਜੇ ਕੋਈ ਕਮੀ ਹੈ ਤਾਂ ਉਹ ਹੈ ਯੋਜਨਾ ਬਨਾਉਣ ਦੀ ਤਾਕਤ ਦੀ, ਕਿਸ ਵੇਲੇ ਕਿਹੜਾ ਕੰਮ ਕਰਨਾ ਹੈ ਇਹ ਸ਼ਾਇਦ ਉਨ੍ਹਾਂ ਨੂੰ ਨਹੀਂ ਸੁਝੇਗਾ। ਇਹਦਾ ਸਭਤੋਂ ਵੱਡਾ ਕਾਰਨ ਤਾਂ ਏਹੋ ਹੈ ਕਿ ਅੱਜ ਤਕ ਉਨ੍ਹਾਂ ਨੇ ਕੋਈ ਜ਼ਿਮੇਂਵਾਰੀ ਨਹੀਂ ਸੰਭਾਲੀ। ਜ਼ਮੀਨ ਮਿਲਦਿਆਂ ਹੀ ਉਹਨਾਂ ਨੂੰ ਜ਼ਿਮੇਵਾਰੀ ਦਾ ਅਹਿਸਾਸ ਹੋਵੇਗਾ। ਅੱਜ ਉਹਨਾਂ ਦੇ ਜਿਹੜੇ ਖਿਆਲ ਹਨ ਉਹਨਾਂ ਦੇ ਬਦਲੇ ਕੰਮ ਨੂੰ ਆਪਣਾ ਸਮਝ ਕੇ ਨਵਾਂ ਉਤਸ਼ਾਹ ਆਵੇਗਾ। ਅਜ ਤੋਂ ਪਹਿਲਾਂ ਕਈ ਵੇਰਾਂ ਕੁਝ ਭੂਮੀ ਹੀਣਾਂ ਨੂੰ ਰਾਜਿਆਂ ਵਲੋਂ ਜ਼ਮੀਨ ਦੇਣ ਦੇ ਕੰਮ ਹੋਏ ਹਨ ਅਤੇ ਉਹ ਕਦੀ ਕਦੀ ਨਿਸਫਲ ਰਹੇ ਹਨ। ਸ਼ਾਇਦ ਏਸੇ ਖਿਆਲ ਤੋਂ ਹੀ ਇਹ ਸਵਾਲ ਉਠਿਆ ਹੋਵੇ। ਅਜਿਹੇ ਪਰਸੰਗਾਂ ਵਿਚ ਆਮ ਕਰ ਕੇ ਇਹ ਹੋਇਆ ਹੈ ਕਿ ਜ਼ਮੀਨਾਂ ਘਟ ਮਾਤਰਾ ਵਿਚ ਦਿਤੀਆਂ ਗਈਆਂ ਹਨ ਅਤੇ ਨਾਲ ਕੋਈ ਸਮਿਆਨ ਆਦਿ ਵੀ ਨਹੀਂ ਦਿਤਾ ਗਿਆ। ਇਸ ਲਈ ਭੂਮੀ ਹੀਣ ਆਪਣੀ ਰੋਜ਼ੀ ਦੀ ਫਿਕਰ ਵਿਚ ਜ਼ਮੀਨ ਤੇ ਪੂਰਾ ਵਕਤ ਕੰਮ ਵੀ ਨਹੀਂ ਕਰ ਸਕਦਾ ਅਤੇ ਨਾ ਪਰੇ ਸਾਧਨ ਹੀ ਲਗਾ ਸਕਦਾ ਹੈ, ਪਰ ਭੂਮੀਦਾਨ ਯੱਗ ਵਿਚ ਤੁਸੀਂ ਜਿਸ ਨੂੰ ਜ਼ਮੀਨ ਦਿਓਗੇ, ਉਸ ਨੂੰ ਤਾਂ ਤੁਸੀਂ ਭੁਖਾ ਰਖਣਾ ਨਹੀਂ ਚਾਹੋਗੇ? ਤੁਸੀਂ ਉਸ ਨੂੰ ਸਾਧਨ ਵੀ ਮੁਹਈਆ ਕਰੋਗੇ। ਜੇ ਤੁਹਾਡੇ ਕੋਲੋਂ ਇਹ ਨਾ ਹੋ ਸਕੇ ਤਾਂ ਉਸ ਨੂੰ ਸੰਪਤੀ ਦਾਨ ਜਾਂ ਸਾਧਨ ਦਾਨ ਵਿਚੋਂ ਸਾਧਨ ਮਿਲ ਸਕਦੇ ਹਨ ਅਤੇ