ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੯੫

ਤਾਂ ਦੋ ਚਾਰ ਦਾਨੀ ਆਪਣੀ ਉਹ ਜ਼ਮੀਨ ਦਿੰਦੇ ਹਨ, ਜਿਹੜੀ ਇਕ ਦੂਜੀ ਦੇ ਨਾਲ ਲਗਵੀਂ ਹੁੰਦੀ ਹੈ। ਅਜਿਹੀ ਹਾਲਤ ਵਿਚ ਤਾਂ ਜ਼ਮੀਨ ਦੇ ਟੁਕੜੇ ਬਣਨ ਦੀ ਥਾਂ ਟੁਕੜੇ ਜੁੜ ਜਾਂਦੇ ਹਨ। ਜ਼ਮੀਨ ਦੀ ਵੰਡ ਸਮੇਂ ਜ਼ਮੀਨ ਦੇ ਟੁਕੜਿਆਂ ਦਾ ਹੇਰ ਫੇਰ ਕਰ ਕੇ, ਜਿੰਨਾ ਹੋ ਸਕਦਾ ਹੈ, ਇਕ ਚੱਕ ਵਿਚ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
 
ੲਨਾ ਕਰਨ ਤੇ ਵੀ ਜੇ ਜ਼ਮੀਨ ਦੇ ਟੁਕੜੇ ਰਹਿ ਜਾਣ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਲਾਭਦਾਇਕ ਟੁਕੜਾ (Economic holding) ਆਖਰ ਇਕ ਅਜਿਹਾ ਸ਼ਬਦ ਹੈ ਜਿਸ ਦੇ ਇਕ ਖਾਸ ਅਰਥ ਨਹੀਂ ਹੋ ਸਕਦੇ। ਜੇ ਕੋਈ ਕਹੀ ਨਾਲ ਖੇਤੀ ਕਰਦਾ ਹੈ, ਤਾਂ ਉਸ ਨੂੰ ਘਟ ਜ਼ਮੀਨ ਚਾਹੀਦੀ ਹੈ ਅਤੇ ਜੇ ਕੋਈ ਟਰੈਕਟਰ ਨਾਲ ਖੇਤੀ ਕਰਦਾ ਹੈ, ਤਾਂ ਉਸ ਦੇ ਲਈ ਵਡਾ ਟੁਕੜਾ ਲਾਭਦਾਇਕ ਹੋਵੇਗਾ। ਇਸ ਲਈ ਲਾਭਦਾਇਕ ਟੁਕੜਾ ਸਾਧਨਾਂ ਦੀ ਦ੍ਰਿਸ਼ਟੀ ਨਾਲ ਤਹਿ ਕਰਨ ਦੀ ਥਾਂ ਪਰਵਾਰ ਦੀ ਥੁੜ ਦੇ ਆਧਾਰ ਤੇ ਤਹਿ ਕਰਨਾ ਚਾਹੀਦਾ ਹੈ। ਭਾਰਤ ਦੀ ਜ਼ਮੀਨ ਅਤੇ ਵਸੋਂ ਨੂੰ ਵੇਖਦਿਆਂ ਹੋਇਆਂ ਬਹੁਤ ਵਡੇ ਟੁਕੜੇ ਤਾਂ ਅਸੀਂ ਹੋਰ ਕਿਸਾਨ ਨੂੰ ਦੇ ਵੀ ਨਹੀਂ ਸਕਾਂਗੇ।
ਛੋਟਿਆਂ ਟੁਕੜਿਆਂ ਦੇ ਕਾਰਨ ਪੈਦਾਵਾਰ ਘਟ ਹੁੰਦੀ ਹੈ, ਇਹ ਮਨਣਾ ਹੀ ਗਲਤ ਹੈ। ਦੁਨੀਆਂ ਭਰ ਵਿਚ ਫੀ ਏਕੜ ਪੈਦਾਵਾਰ ਚੀਨ ਅਤੇ ਜਾਪਾਨ ਦੇਸ਼ਾਂ ਵਿਚ ਸਭ ਨਾਲੋਂ ਜ਼ਿਆਦਾ ਹੁੰਦੀ ਹੈ, ਜਿਥੇ ਜ਼ਮੀਨ ਵਡੇ ਟੁਕੜਿਆਂ ਵਿਚ ਨਹੀਂ, ਛੋਟੇ ਟੁਕੜਿਆਂ ਵਿਚ ਵਾਹੀ ਜਾਂਦੀ ਹੈ।
ਇਤਿਹਾਸ ਦੇ ਇਕ ਹੋਰ ਵੀਚਾਰ ਨੂੰ ਵੀ ਧਿਆਨ ਵਿਚ ਰਖਣਾ ਚਾਹਦਾ ਹੈ। ਜਿਥੇ ਛੋਟੇ ਟੁਕੜਿਆਂ ਵਿਚ ਕਾਸ਼ਤ ਹੋਈ ਹੈ, ਉਥੇ ਮਨੁਖ ਸਹਿਕਾਰ (Coperation) ਵਲ ਵਧਿਆ ਹੈ। ਜਿਥੇ ਵਿਸ਼ਾਲ ਟੁਕੜੀਆਂ ਵਿਚ ਖੇਤੀ ਹੋਈ ਹੈ, ਉਥੇ ਡਿਕਟੇਟਰਸ਼ਿਪ ਦੇ ਅਨੁਕੂਲ ਹਵਾ ਪੈਦਾ ਹੋਈ ਹੈ।

ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਭੂਮੀਦਾਨ ਦੇ ਕੰਮ ਕਰਨ ਦੇ