ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੪

ਭੂਦਾਨ ਚੜ੍ਹਦੀ ਕਲਾ 'ਚ

ਪੁਰਸ਼ਾਰਥ ਹੀਨ ਤਾਂ ਨਹੀਂ ਨਾ ਬਨਣਾ ਚਾਹੀਦਾ? ਅਸਮਾਨਤਾ ਦੋ ਕਿਸਮਾਂ ਦੀ ਹੁੰਦੀ ਹੈ। ਇਕ ਕੁਦਰਤੀ ਦੂਜੀ ਮਨੁਖ ਦੀ ਪੈਦਾ ਕੀਤੀ ਹੋਈ। ਇਕ ਮਾਂ ਦੇ ਦੋ ਬੱਚੇ ਇਕਠੇ ਹੀ ਪੈਦਾ ਹੋਏ ਹਨ ਤਾਂ ਵੀ ਇਕ ਕਮਜ਼ੋਰ ਅਤੇ ਦੂਜਾ ਤਕੜਾ ਹੋ ਸਕਦਾ ਹੈ। ਇਸ ਨੂੰ ਸ਼ਾਇਦ ਅਸੀਂ ਅਸਮਾਨਤਾ ਕਹਿ ਸਕਦੇ ਹਾਂ, ਪਰ ਉਸ ਹਾਲਤ ਵਿਚ ਮਾਂ ਕੀ ਕਰਦੀ ਹੈ? ਉਹ ਕਮਜ਼ੋਰ ਬਾਲਕ ਨੂੰ ਵਧੇਰੇ ਤਾਕਤ ਵਾਲੀ ਖੁਰਾਕ ਦਿੰਦੀ ਹੈ। ਇਸ ਕੁਦਰਤੀ ਅਸਮਾਨਤਾ ਨੂੰ ਘਟ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਮਨੁਖ ਦੀ ਪੈਦਾ ਕੀਤੀ ਹੋਈ ਅਸਮਾਨਤਾ ਨੂੰ ਖਤਮ ਕਰ ਦੇਣਾ ਤਾਂ ਸਾਡਾ ਇਰਾਦਾ ਹੈ। ਗਰੀਬੀ ਅਮੀਰੀ ਆਦਮੀ ਨੇ ਆਪਣੀ ਗਲਤ ਅਰਥ ਵਿਵਸਥਾ ਦੇ ਕਾਰਨ ਜਾਂ ਮਤਲਬ ਦੀ ਦ੍ਰਿਸ਼ਟੀ ਦੇ ਕਾਰਨ ਬਣਾਈ ਹੈ। ਉਸ ਨੂੰ ਅਸੀਂ ਖਤਮ ਕਰਦੇ ਹਾਂ, ਤਾਂ ਕੁਦਰਤ ਦੇ ਖਿਲਾਫ ਨਹੀਂ, ਕੁਦਰਤ ਦੇ ਅਨੁਕੂਲ ਹੀ ਕੰਮ ਕਰਦੇ ਹਾਂ।

ਪ੍ਰਸ਼ਨ-ਭੂਦਾਨ ਯੱਗ ਨਾਲ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੋ ਜਾਣਗੇ। ਇਸ ਦੇ ਨਾਲ ਖੇਤੀ ਦੀ ਪੈਦਾਵਾਰ ਘਟੇਗੀ।

ਉੱਤਰ-ਵਿਨੋਬਾ ਨੇ ਜਿਹੜਾ ਮਹਾਨ ਇਨਕਲਾਬ ਦਾ ਕੰਮ ਚੁਕਿਆ ਹੈ, ਉਸ ਦੇ ਟਾਕਰੇ ਵਿਚ ਇਹ ਸਵਾਲ ਬਹੁਤ ਤੁਛ ਹੈ। ਵਿਨੋਬਾ ਤਾਂ ਕਹਿੰਦੇ ਹਨ ਕਿ ਅਜ ਜਿਹੜੇ ਹਿਰਦੇ ਦੇ ਟੁਕੜੇ ਹੋ ਗਏ ਹਨ, ਉਸ ਨੂੰ ਮੈਂ ਜੋੜਨਾ ਚਾਹੁੰਦਾ ਹਾਂ। ਜ਼ਮੀਨ ਦੇ ਟੁਕੜਿਆਂ ਨਾਲੋਂ ਮੈਨੂੰ ਹਿਰਦਿਆਂ ਦੇ ਟੁਕੜਿਆਂ ਦੀ ਵਧੇਰੇ ਚਿੰਤਾ ਹੈ।

ਅਸਲ ਵਿਚ ਭੂਟਾਨ ਯੱਗ ਵਿੱਚ ਜਿੰਨੀ ਕਲਪਨਾ ਹੈ, ਉਨੇ ਟੁਕੜੇ ਹੁੰਦੇ ਨਹੀਂ। ਕੋਈ ਆਦਮੀ ਦਸ ਏਕੜ ਜ਼ਮੀਨ ਵਿਚੋਂ ਸਵਾ ਏਕੜ ਦਿੰਦਾ ਹੈ ਤਾਂ ਕੇਵਲ ਕਾਗਜ਼ ਤੇ ਵੀਚਾਰ ਕਰਨ ਵਾਲਾ ਇਹ ਸੋਚਦਾ ਹੈ ਕਿ ਉਸ ਦੀ ਜ਼ਮੀਨ ਦੇ ਦੋ ਟੁਕੜੇ ਹੋ ਗਏ, ਪਰ ਆਮ ਕਰ ਕੇ ਦਾਨ ਦੇਣ ਵਾਲੇ ਦੇ ਕੋਲ ਜ਼ਮੀਨ ਇਕ ਹੀ ਚੱਕ ਵਿਚ ਨਹੀਂ ਹੁੰਦੀ। ਅਕਸਰ ਉਹ ਆਪਣੀ ਜ਼ਮੀਨ ਦਾ ਇਕ ਵੱਖਰਾ ਟੁਕੜਾ ਵੇਖ ਕੇ ਹੀ ਦਾਨ ਦਿੰਦਾ ਹੈ। ਕਈ ਵੇਰ