ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੯੩

(੩) ਛੋਟੇ ਲੋਕਾਂ ਦੇ ਦਾਨ ਦੇਣ ਨਾਲ ਇਕ ਸੋਹਣਾ ਵਾਤਾਵਰਨ ਪੈਦਾ ਹੁੰਦਾ ਹੈ। ਛੋਟੇ ਲੋਕਾਂ ਦੀ ਝੌਂਪੜੀ ਵਿਚ ਵਡੇ ਲੋਕਾਂ ਦੀ ਤਿਜੌਰੀ ਦੀ ਕੁੰਜੀ ਹੁੰਦੀ ਹੈ। ਝੌਪੜੀ ਦਾ ਦਰਵਾਜ਼ਾ ਖੁਲਣ ਨਾਲ ਤਿਜੌਰੀ ਖੁਲ ਜਾਂਦੀ ਹੈ।

(੪) ਗ਼ੁਲਾਮੀ ਦੇ ਵਿਰੁਧ ਗੁਲਾਮ ਲੋਕ ਲੜੇ ਸਨ, ਗਰੀਬੀ ਦੇ ਵਿਰੁਧ ਗਰੀਬ ਲੋਕ ਲੜਨਗੇ। ਛੋਟੇ ਲੋਕਾਂ ਦੇ ਦਾਨ ਪੱਤਰਾਂ ਦੁਆਰਾ ਗਰੀਬਾਂ ਦੀ ਸੈਨਾ ਤਿਆਰ ਹੋ ਰਹੀ ਹੈ। ਇਸ ਦੇ ਵਰਗਾਂ ਦੇ ਬਣਨ ਦੀ ਭਾਵਨਾਂ ਨਹੀਂ ਹੈ, ਕਿਉਂਕਿ ਦਾਨ ਦੇਣ ਵਾਲੇ ਵਡੇ ਵੀ ਸਾਡੀ ਤਿਆਗੀ ਸੈਨਾ ਦੇ ਸੈਨਿਕ ਬਣ ਜਾਣਗੇ।

ਗਰੀਬੀ ਤੋਂ ਦਾਨ ਲੈਣ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਗਰੀਬ ਨੂੰ ਦੀਨ ਨਹੀਂ ਬਣਨ ਦੇਣਾ ਚਾਹੁੰਦੇ। ਉਹ ਥੋੜਾ ਜਿਹਾ ਵੀ ਦੇਵੇਗਾ ਤਾਂ ਵੰਡ ਵੇਲੇ, ਸਿਰ ਉੱਚਾ ਕਰ ਕੇ ਹਿੱਸਾ ਲੈ ਸਕੇਗਾ।

ਅਤੇ ਇਕ ਕਾਰਨ ਇਹ ਵੀ ਹੈ ਕਿ ਅਸੀਂ ਗਰੀਬ ਆਦਮੀ ਨੂੰ ਦੂਜੇ ਗ਼ਰੀਬਾਂ ਨਾਲ ਮਿਲਾਉਣਾ ਚਾਹੁੰਦੇ ਹਾਂ। ਅਜ ਤਾਂ ਦੋ ਵਿਘਿਆਂ ਦਾ ਸੁਆਰਥ ਪੰਜਾਂ ਵਿਘਿਆਂ ਵਾਲੇ ਦੇ ਨਾਲ ਟਕਰਾਉਂਦਾ ਹੈ। ਗਰੀਬ ਹੀ ਗਰੀਬ ਦਾ ਵਿਰੋਧੀ ਬਣਦਾ ਹੈ। ਜੇ ਇਕ ਗਰੀਬ ਦੁਜੇ ਗਰੀਬ ਲਈ ਕੁਝ ਨਾ ਕੁਝ ਦੇਣ ਲਈ ਤਿਆਰ ਹੋਵੇ ਤਾਂ ਗਰੀਬਾਂ ਵਿਚਾਲੇ ਹਿਰਦੇ ਦੀ ਏਕਤਾ ਕਾਇਮ ਹੋਵੇਗੀ ਅਤੇ ਗਰੀਬਾਂ ਦੀ ਤਾਕਤ ਪੈਦਾ ਹੋਵੇਗੀ।

ਪ੍ਰਸ਼ਨ-ਗਰੀਬ ਆਪਣੇ ਪਹਿਲੇ ਜਨਮ ਦੇ ਕਰਮਾਂ ਕਾਰਨ ਗਰੀਬ ਹਨ, ਉਸ ਦੇ ਨਸੀਬ ਨੂੰ ਤੁਸੀਂ ਕਿਸ ਤਰ੍ਹਾਂ ਬਦਲ ਸਕੋਗੇ? ਕੀ ਸਮਾਨਤਾ ਦੀ ਕਲਪਨਾ ਦੀ ਕੁਦਰਤ ਵਿਰੋਧੀ ਨਹੀਂ ਹੈ?

ਉੱਤਰ-ਪਹਿਲੇ ਜਨਮ ਦੇ ਪਾਪ ਤੋਂ ਜਿਹੜਾ ਅੰਨ੍ਹਾ ਪੈਦਾ ਹੋਇਆ ਹੈ, ਕੀ ਤੁਸੀਂ ਉਸ ਨੂੰ ਲਾਠੀ ਨਹੀਂ ਦਿੰਦੇ? ਤੁਸੀਂ ਜੇ ਪਹਿਲੇ ਜਨਮ ਵਿਚ ਵਿਸ਼ਵਾਸ਼ ਰੱਖਦੇ ਹੋ ਤਾਂ ਇਸ ਦੇ ਬਾਅਦ ਪਹਿਲੇ ਜਨਮ। ਲਈ ਸਵਾਲ ਵੀ ਕਰੋਗੇ ਨਾ? ਭਾਗਾਂ ਵਿਚ ਵਿਸ਼ਵਾਸ਼ ਰੱਖਦਿਆਂ ਸਾਨੂੰ