ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੨

ਭੂਦਾਨ ਚੜ੍ਹਦੀ ਕਲਾ 'ਚ

ਇਕ ਸਾਲ ਵਿਚ ਇਕ ਹੀ ਲਖ ਏਕੜ ਜ਼ਮੀਨ ਮਿਲੀ ਹੈ। ਪਰ ਲੋਹੀਆ ਜੀ ਕਹਿੰਦੇ ਹਨ ਕਿ ਇਹ ਕੰਮ ਤਿੰਨ ਸੌ ਸਾਲਾਂ ਵਿਚ ਪੂਰਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਪੰਜ ਸੌ ਦੇ ਤਿੰਨ ਸੌ ਕਰਨ ਲਈ ਮੈਨੂੰ ਲੋਹੀਆ ਜੀ ਦੀ ਸਹਾਇਤਾ ਮਿਲੇਗੀ। ਲੋਹੀਆ ਜੀ ਦੀ ਸਹਾਇਤਾ ਨਾਲ ਜੋ ੫ ਸੌ ਦੇ ੩ ਸੌ ਹੋ ਸਕਦੇ ਹਨ ਤਾਂ ਜੈਪ੍ਕਾਸ਼ ਜੀ ਦੀ ਸਹਾਇਤਾ ਨਾਲ ਇਹ ਤਿੰਨ ਸੌ ਤੋਂ ਤੀਹ ਕਿਉਂ ਨਹੀਂ ਹੋ ਸਕਦੇ? ਵਿਨੋਬਾ ਨੇ ਤਾਂ ਇਸ ਕੰਮ ਦੇ ਪੂਰੇ ਹੋਣ ਲਈ ਸਾਲ ੧੯੫੭ ਵਲ ਇਸ਼ਾਰਾ ਵੀ ਕਰ ਦਿੱਤਾ ਹੈ। ਅਸਲ ਇਹ ਸੁਆਲ ਸਾਡੇ ਵਲੋਂ ਵਧ ਪੁਰਸ਼ਾਰਥ ਦਾ ਹੈ-ਹਿਸਾਬ ਅਤੇ ਅਨੁਮਾਨ ਦਾ ਨਹੀਂ।

ਪ੍ਰਸ਼ਨ:-ਵਡੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਮੰਗਣਾ ਤਾਂ ਠੀਕ ਹੈ, ਪਰ ਜਿਸ ਦੇ ਕੋਲ ਥੋੜ੍ਹੀ ਜਿਹੀ ਜ਼ਮੀਨ ਹੋਵੇ, ਉਨ੍ਹਾਂ ਕੋਲੋਂ ਕਿਉਂ ਮੰਗਦੇ ਹਨ?

ਉੱਤਰ-ਵਿਨੋਬਾ ਨੇ ਇਸ ਦੇ ਚਾਰ ਕਾਰਨ ਦਸੇ ਹਨ: (੧) ਉਹ ਸਮਾਜ ਵਿਚ ਹਰ ਕਿਸੇ ਨੂੰ ਆਪਣੇ ਤੋਂ ਬੁਰੀ ਹਾਲਤ ਵਾਲੇ ਆਦਮੀ ਲਈ ਕੁਝ ਨਾ ਕੁਝ ਤਿਆਗ ਕਰਨ ਦੀ ਪਰੇਰਨਾ ਦੇਣਾ ਚਾਹੁੰਦੇ ਹਨ। ਗੰਗਾ ਦਾ ਪਾਣੀ ਵੀ ਉਪਰੋਂ ਨੀਵੇਂ ਪਾਸੇ ਵਗਦਾ ਹੈ। ਛੋਟੀ ਜਿਹੀ ਕੌਲੀ ਵਿਚੋਂ ਜਿਹੜਾ ਪਾਣੀ ਡਿਗਦਾ ਹੈ ਉਹ ਵੀ ਉੱਚੇ ਤੋਂ ਨੀਵੇਂ ਪਾਸੇ ਵਲ ਹੀ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਦਾ ਧਰਮ ਉਚਿਉਂ ਨੀਵੇਂ ਜਾਣਾ ਹੈ, ਉਸੇ ਤਰ੍ਹਾਂ ਮਨੁਖ ਦਾ ਧਰਮ ਆਪਣੇ ਤੋਂ ਥਲੇ ਵਾਲੇ ਦੀ ਸਹਾਇਤਾ ਕਰਨਾ ਹੈ।

(੨) ਅਸਾਂ ਮਾਲਕੀ ਦੀ ਭਾਵਨਾ ਹੀ ਖਤਮ ਕਰਨੀ ਹੈ। ਮਾਲਕੀ ਦੀ ਭਾਵਨਾ ਅਮੀਰ ਵਾਂਗ ਗਰੀਬ ਵਿਚ ਵੀ ਰਹਿੰਦੀ ਹੈ। ਬਾਬਾ ਜੀ ਨੂੰ ਅਪਣੀ ਲੰਗੋਟੀ ਨਾਲ ਲਗਨ ਹੋ ਸਕਦੀ ਹੈ। ਮਾਲਕੀ ਲਈ ਲਗਨ ਖਤਮ ਕਰਨ ਦਾ ਕੰਮ ਛੋਟੇ ਵਡੇ, ਸਭ ਲਈ ਸਨ, ਸਭ ਲਈ ਸਮਾਨ ਰੂਪ ਵਿਚ ਲਾਗੂ ਹੁੰਦਾ ਹੈ।