ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੯੧

ਦੇ ਬੇਜ਼ਮੀਨਾਂ ਨੂੰ ਜ਼ਮੀਨ ਦਿਵਾਉਣ ਵਿਚ ਖਾਸ ਦੇਰ ਲਗੇ। ਪਰ ਜੇ ਅਸੀਂ ਅਵੇਸਲੇ ਰਹੇ ਅਤੇ ਪੁਛਦੇ ਰਹੇ ਕਿ ਇਹ ਅੰਦੋਲਨ ਕਦ ਤਕ ਸਫਲ ਹੋਵੇਗਾ, ਤਾਂ ਦੇਰ ਵੀ ਲਗ ਸਕਦੀ ਹੈ। ਇਨਕਲਾਬ ਵਿਚ ਅੰਦੋਲਨ ਦੀ ਚਾਲ ਅੰਕ ਗਣਿਤ ਨਾਲ ਨਹੀਂ ਨਾਪੀ ਜਾਂਦੀ, ਤਾਂ ਕੀ ਬੀਜ ਗਣਿਤ ਨਾਲ ਨਾਪੀ ਜਾਂਦੀ ਹੈ? ਕੀ ਅਸੀਂ ਇਹ ਹਿਸਾਬ ਲਗਾ ਸਕਦੇ ਹਾਂ ਕਿ ਘਾਹ ਦੀ ਪੰਡ ਦਾ ਇਕ ਕਖ ਬਲਣ ਵਿਚ ਇਕ ਸਕਿੰਟ ਲਗਾ ਤਾਂ ਪੂਰੀ ਪੰਡ ਨੂੰ ਬਲਣ ਵਿਚ ਕਿਨਾ ਚਿਰ ਲਗੇਗਾ? ਤੁਹਾਡਾ ਹਿਸਾਬ ਪੂਰਾ ਵੀ ਨਹੀਂ ਹੋਵੇਗਾ ਕਿ ਪੰਡ ਬਲ ਕੇ ਸੁਆਹ ਹੋ ਜਾਵੇਗੀ। ਗਾਂਧੀ ਜੀ ਨੇ ਜਦੋਂ ਲੂਣ ਬਣਾਇਆ ਸੀ, ਤਾਂ ਕੁਲ ਹਿਸਾਬੀ ਲੋਕ ਇਹ ਹਿਸਾਬ ਕਰਨ ਲਗੇ ਸਨ ਕਿ ਇਸ ਤਰਾਂ ਸਮੁੰਦਰ ਕਦੋਂ ਖਾਲੀ ਹੋਵੇਗਾ ਅਤੇ ਲੂਣ ਦਾ ਭੰਡਾਰ ਕਦੋਂ ਭਰੇਗਾ। ਪਰ ਏਧਰ ਉਹ ਹਿਸਾਬ ਕਰ ਰਹੇ ਸਨ, ਉਧਰ ਦਿਲੀ ਦੀ ਰਾਜਧਾਨੀ ਦਾ ਸਿੰਘਾਸਨ ਡੋਲ ਉਠਿਆ ਸੀ। ਅੰਕਗਣਿਤ ਵਿਚ ਅੰਕੜੇ ਹੁੰਦੇ ਹਨ। ਬੀਜਗਣਿਤ ਵਿਚ ਸੰਕੇਤ। ਸੰਕੇਤਾਂ ਦੀ ਕੀਮਤ ਓਨੀ ਹੀ ਵਧ ਸਕਦੀ ਹੈ ਜਿਨੀ ਅਸੀਂ ਉਨ੍ਹਾਂ ਦੇ ਪਿਛੇ ਭਾਵਨਾ ਵਧਾਈਏ। ਗਾਧੀ ਜੀ ਦੇ ਲੂਣ ਬਨਾਉਣ ਵਿਚ ਸੰਕੇਤ ਸੀ, ਅਨਿਆਂ ਵਾਲੇ ਕਾਨੂੰਨ ਨੂੰ ਭੰਗ ਕਰਨ ਦਾ। ਉਸੇ ਤਰ੍ਹਾਂ ਭੂਦਾਨ-ਯੱਗ ਵਿਚ ਮੁਨਾਫੇ ਅਤੇ ਮਾਲਕੀ ਨੂੰ ਖਤਮ ਕਰਨ ਦਾ ਸੰਕੇਤ ਹੈ। ਅਸੀਂ ਇਹ ਹਿਸਾਬ ਨਹੀਂ ਕਰਦੇ ਕਿ ਇਕ ਸਾਲ ਵਿਚ ਇਕ ਲੱਖ ਏਕੜ ਜ਼ਮੀਨ ਮਿਲੀ, ਤਾਂ ਪੰਜ ਕਰੋੜ ਏਕੜ ਜ਼ਮੀਨ ਪ੍ਰਾਪਤ ਕਰਨ ਵਿਚ ਕਿਨੇ ਸਾਲ ਲਗਣਗੇ। ਪਹਿਲੇ ਸਾਲ ਇਕ ਲਖ ਏਕੜ ਜ਼ਮੀਨ ਮਿਲੀ ਸੀ, ਦੂਜੇ ਸਾਲ ਸੱਤ ਲੱਖ ਏਕੜ ਜ਼ਮੀਨ ਮਿਲੀ।

ਸ਼੍ਰੀ ਰਾਮ ਮਨੋਹਰ ਲੋਹੀਆ ਨੇ ਇਕ ਬੇਨਤੀ ਪੱਤ੍ਰ ਵਿਚ ਕਿਹਾ ਸੀ ਕਿ ਇਸ ਤਰੀਕੇ ਨਾਲ ਜ਼ਮੀਨ ਦਾ ਸਵਾਲ ਹਲ ਕਰਨ ਲਈ ਤਿੰਨ ਸੌ ਸਾਲ ਲਗਣਗੇ। ਵਿਨੋਬਾ ਨੇ ਉਸ ਦੇ ਜਵਾਬ ਵਿਚ ਆਖਿਆ ਸੀ ਕਿ ਮੇਰੇ ਹਿਸਾਬ ਨਾਲ ਤਾਂ ਪੰਜ ਛੇ ਸਾਲ ਲਗਣੇ ਚਾਹੀਦੇ ਹਨ, ਕਿਉਂਕਿ