ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੦

ਭੂਦਾਨ ਚੜ੍ਹਦੀ ਕਲਾ ’ਚ

ਜ਼ਮੀਨ ਉਪਰ ਹੈ। ਇਸ ਲਈ ਸਾਡੇ ਦੇਸ਼ ਵਿਚ ਉਹੋ ਹੀ ਇਨਕਲਾਬ ਸਮੁਚੇ ਦੇਸ਼ ਵਿਚ ਅਸਰ ਰਖ ਸਕਦਾ ਹੈ, ਜਿਸ ਦਾ ਸਬੰਧ ਵਾਹੀ ਜੋਤੀ ਕਰਨ ਵਾਲਿਆਂ ਨਾਲ ਹੋਵੇ।

ਤੀਜਾ ਕਾਰਨ ਇਹ ਹੈ ਕਿ ਉਪਜ ਦੈ ਸਾਰੇ ਸਾਧਨਾਂ ਲਈ ਕੱਚਾ ਮਾਲ ਧਰਤੀ ਵਿਚੋਂ ਹੀ ਨਿਕਲਦਾ ਹੈ। ਕਪਾਹ, ਕੋਲਾ, ਤੇਲ ਆਦਿ ਪੈਦਾਵਾਰ ਦੀਆਂ ਸਾਰੀਆਂ ਵਸਤਾਂ ਧਰਤੀ ਵਿਚੋਂ ਹੀ ਨਿਕਲਦੀਆਂ ਹਨ। ਇਸ ਲਈ ਉਪਜਕਾਰ ਵੀ ਮਾਲਕੀ ਦਾ ਅਰੰਭ ਜ਼ਮੀਨ ਤੋਂ ਹੀ ਕਰਦੇ ਹਨ।

ਜ਼ਮੀਨ ਸਾਡੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਦੀ ਹੈ। ਦੂਜੀ ਅਸਮਾਨਤਾ ਕੁਝ ਦੇਰ ਤਕ ਬਰਦਾਸ਼ਤ ਕੀਤੀ ਜਾ ਸਕਦੀ ਹੈ ਪਰ ਜ਼ਮੀਨ ਦੀ ਨਹੀਂ।

ਜ਼ਮੀਨ ਦਾ ਸਵਾਲ ਕਾਰਖਾਨਿਆਂ, ਸਨਅਤ ਆਦਿ ਨਾਲੋਂ ਇਕ ਹੋਰ ਤਰ੍ਹਾਂ ਵੀ ਭਿੰਨਤਾ ਰਖਦਾ ਹੈ। ਇਹ ਸਾਰੇ ਕਾਰਖਾਨੇ ਸਨਅਤਾਂ ਆਦਿ ਤਦ ਹੀ ਚਲ ਸਕਦੇ ਹਨ ਅਤੇ ਕਾਇਮ ਰਹਿ ਸਕਦੇ ਹਨ, ਜਦ ਕਿਸਾਨ ਦੀ ਖੇਤੀ ਚੰਗੀ ਹੋਵੇ। ਜ਼ਮੀਨ ਤੋਂ ਜਿਹੜੀ ਪੈਦਾਵਾਰ ਹੁੰਦੀ ਹੈ ਉਸ ਦੇ ਉਪਰ ਦੂਜੀ ਪੈਦਾਵਾਰ ਨਿਰਭਰ ਰਖਦੀ ਹੈ। ਜੇ ਜ਼ਮੀਨ ਹੀ ਨਾ ਰਹੇ, ਤਾਂ ਬਾਕੀ ਚੀਜ਼ਾਂ ਬਹੁਤ ਵਧੀਆਂ ਜਾਂ ਨਾ ਵਧੀਆਂ, ਤਾਂ ਵੀ ਉਸ ਦਾ ਜੀਵਨ ਦੀਆਂ ਲੋੜਾਂ ਨਾਲ ਬਹੁਤ ਜ਼ਿਆਦਾ ਸਬੰਧ ਨਹੀਂ ਰਹਿੰਦਾ। ਅਤੇ ਜੇ ਇਕ ਵੇਰ ਜ਼ਮੀਨ ਦੀ ਅਸਮਾਨਤਾ ਖਤਮ ਹੋ ਗਈ, ਤਾਂ ਦੂਜੀਆਂ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਕੁੰਜੀ ਸਮਝੋ ਹਥ ਵਿਚ ਆ ਗਈ ਕੀ ਇਹ ਹੋ ਸਕਦਾ ਹੈ ਕਿ ਜ਼ਮੀਨ ਦੀ ਵੰਡ ਤਾਂ ਇਕੋ ਜਿਹੀ ਹੋ ਜਾਏ, ਹੋਰ ਸੰਪਤੀ ਦੀ ਨਾ ਹੋਵੇ? ਸਵਾਲ ਏਨਾ ਹੀ ਹੈ ਕਿ ਪਹਿਲਾਂ ਕਿਹਨੂੰ ਥਾਂ ਦੇਈਏ।

ਪਸ਼ਨ:-ਇਸ ਤਰ੍ਹਾਂ ਮੰਗਣ ਨਾਲ ਕੰਮ ਕਦੋਂ ਤਕ ਸਿਰੇ ਚੜ੍ਹੇਗਾ।

ਉਤਰ:-ਇਸ ਦਾ ਜਵਾਬ ਸਾਡੇ ਅਤੇ ਤੁਹਾਡੇ ਤੇ ਨਿਰਭਰ ਹੈ ਜੇ ਅਸੀਂ ਸਭ ਆਪਣੀ ਤਾਕਤ ਲਗਾਈੇਏ, ਤਾਂ ਕੋਈ ਕਾਰਨ ਨਹੀਂ ਕਿ ਦੇਸ਼