ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

:੫:

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

ਭੂਦਾਨ-ਯੱਗ ਦੀ ਵੈਚਾਰਿਕ ਭੂਮਿਕਾ ਅਸਾਂ ਵੇਖ ਲਈ ਹੈ। ਦੇਸ਼ ਅਤੇ ਸੰਸਾਰ ਦੇ ਇਤਹਾਸ ਵਿਚ ਇਹ ਕਿਸ ਤਰ੍ਹਾਂ ਇਕ ਜ਼ਰੂਰੀ ਅੰਦੋਲਨ ਬਣ ਗਿਆ ਹੈ, ਇਹ ਵੀ ਅਸਾਂ ਨੇ ਵੇਖ ਲਿਆ। ਭੂਦਾਨ-ਯੱਗ ਦੇ ਵਿਹਾਰਿਕ ਪਹਿਲੂ ਤੇ ਅਸੀਂ ਅਗੇ ਚਲ ਕੇ ਵਿਚਾਰ ਕਰਾਂਗੇ। ਏਥੇ ਅਸੀਂ ਕੁਝ ਸਵਾਲਾਂ ਨੂੰ ਲਵਾਂਗੇ ਜਿਹੜੇ ਲੋਕ ਅਕਸਰ ਇਸ ਅੰਦੋਲਨ ਸਬੰਧੀ ਪੁਛਦੇ ਹਨ। ਇਹ ਕੁਦਰਤੀ ਹੈ ਕਿ ਏਨੇ ਵਡੇ ਅੰਦੋਲਨ ਦੇ ਬਾਰੇ ਵਿਚ ਨਿਤ ਨਵੇਂ ਸਵਾਲ ਉਠਦੇ ਰਹਿਣ। ਅੱਜ ਤਕ ਵੈਸੇ ਸੈਂਕੜੇ ਸਵਾਲਾਂ ਦਾ ਜਵਾਬ ਵਿਨੋਬਾ ਵਖ ਵਖ ਮੌਕਿਆਂ ਤੇ ਦੇ ਚੁੱਕੇ ਹਨ। ਇਸ ਛੋਟੀ ਜਿਹੀ ਪੁਸਤਕ ਵਿਚ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣਾ ਸੰਭਵ ਵੀ ਨਹੀਂ ਅਤੇ ਜ਼ਰੂਰੀ ਵੀ ਨਹੀਂ ਹੈ। ਏਥੇ ਤਾਂ ਉਨ੍ਹਾਂ ਵਿਚੋਂ ਕੁਝ ਚੁਣੇ ਹੋਏ ਸਵਾਲਾਂ ਦੇ ਜਵਾਬ ਹੀ ਦਿੱਤੇ ਜਾਂਦੇ ਹਨ।

ਪ੍ਰਸ਼ਨ:-ਤੁਸੀਂ ਜ਼ਮੀਨ ਤੋਂ ਅਰੰਭ ਕਿਉਂ ਕਰਦੇ ਹੋ, ਕਾਰਖਾਨੇ ਆਦਿ ਤੋਂ ਕਿਉਂ ਨਹੀਂ?

ਉਤਰ:-ਸਾਡੇ ਦੇਸ਼ ਵਿਚ ਜਿਹੜੀ ਅਸਮਾਨਤਾ ਹੈ, ਸ਼ਹਿਰ ਵਿਚ ਜਲਦੀਵੇਖਣ ਵਿਚ ਆ ਜਾਂਦੀ ਹੈ। ਕਾਰਖਾਨੇ ਦੇ ਮਾਲਕ ਤੇ ਮਜ਼ਦੂਰ ਦੇ ਵਿਚਾਲੇ ਫਰਕ ਸਾਫ ਨਜ਼ਰ ਆਉਂਦਾ ਹੈ। ਇਸ ਲਈ ਇਹ ਸਵਾਲ ਉਠਣਾ ਸੁਭਾਵਕ ਹੈ। ਪਰ ਇਹ ਕੰਮ ਜ਼ਮੀਨ ਤੋਂ ਅਰੰਭ ਕਰਨ ਦੇ ਕਈ ਇਕ ਜ਼ੋਰਦਾਰ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਭੁਖ ਹੈ। ਭੁਖ ਦਾ ਜਵਾਬ ਅੰਨ ਹੈ ਅਤੇ ਅੰਨ ਉਪਜਾਉਣ ਦਾ ਸਾਧਨ ਜ਼ਮੀਨ ਹੈ।

ਦੂਜਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੀ ਵਧੇਰੇ ਵਸੋਂ ਦਾ ਨਿਰਭਰ