ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮੀ ਸਬੰਧੀ ਕੁਝ ਅੰਕੜੇ

੧੦੯

ਪਿਛੇ ਇਕ ਭੂਮੀ ਹੀਨ ਮਜ਼ਦੂਰ ਹੈ। ਏਸੇ ਲਈ ਵਿਨੋਬਾ ਛੇਵੇਂ ਹਿਸੇ ਦੀ ਮੰਗ ਕਰਦੇ ਹਨ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਦੂਜਿਆਂ ਦੀ ਜ਼ਮੀਨ ਤੇ ਕਾਸ਼ਤ ਕਰਨ ਵਾਲੇ ੯ ਫੀ ਸਦੀ ਕਿਸਾਨ ਵੀ ਅਸਲ ਵਿਚ ਬੇਜ਼ਮੀਨ ਹੀ ਹਨ। ਉਨ੍ਹਾਂ ਦੇ ਸਿਰ ਤੇ ਹਮੇਸ਼ਾ ਹੀ ਇਹ ਭੂਤ ਸਵਾਰ ਰਹਿੰਦਾ ਹੈ ਕਿ ਕਿਸੇ ਵੇਲੇ ਵੀ ਉਨ੍ਹਾਂ ਦੀ ਜ਼ਮੀਨ ਖੁਸ ਸਕਦੀ ਹੈ। ਜਿਹੜੇ ਜ਼ਮੀਨਾਂ ਵਾਲੇ ਸਮਝੇ ਜਾਂਦੇ ਹਨ ਉਨ੍ਹਾਂ ਵਿਚ ਵੀ ਜ਼ਮੀਨ ਦੀ ਵੰਡ ਇਕ ਸਾਰ ਨਹੀਂ ਹੈ। ਬਹੁਤਿਆਂ ਲੋਕਾਂ ਕੋਲ ਘਟ ਜ਼ਮੀਨ ਹੈ। ਮਿਸਾਲ ਦੇ ਤੌਰ ਤੇ ਉਤਕਲ ਵਿਚ ਜ਼ਮੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾ ਦੇ ੨੬.੭ ਫੀ ਸਦੀ ਟਬਰਾਂ ਦੇ ਕੋਲ ਤਾਂ ੧ ਏਕੜ ਨਾਲੋਂ ਘਟ ਜ਼ਮੀਨ ਹੈ। ਘਟ ਜਾਂ ਵਧ ਰੂਪ ਵਿਚ ਹਾਲਤ ਸਾਰੇ ਦੇਸ਼ ਵਿਚ ਇਕੋ ਜਿਹੀ ਹੈ। ਅਗੇ ਦਿਤਾ ਨਕਸ਼ਾ ਵੇਖੋ:-