ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦੮

ਭੂਟਾਨ ਚੜ੍ਹਦੀ ਕਲਾ 'ਚ

ਵਿਚੋਂ ੨੪੯੧੨੩੪੪੯ ਲੋਕ ਖੇਤੀ ਬਾੜੀ ਤੇ ਨਿਰਭਰ ਰਖਦੇ ਹਨ। ਇਹਦਾ ਭਾਵ ਇਹ ਹੋਇਆ ਕਿ ਕੁਲ ਆਬਾਦੀ ਦਾ ੬੯੮ ਫੀ ਸਦੀ ਲੋਕ ਖੇਤੀ ਬਾੜੀ ਤੇ ਨਿਰਭਰ ਰਖਦੇ ਹਨ। ਖੇਤੀ ਤੇ ਨਿਰਭਰ ਰਖਣ ਵਾਲਿਆਂ ਦੀ ਇਹ ਗਿਣਤੀ ਦੂਜੇ ਸਨਅਤੀ ਦੇਸ਼ਾਂ ਦੇ ਮੁਕਾਬਲੇ ਵਿਚ ਕਿਤੇ ਜ਼ਿਆਦਾ ਹੈ। ੧੯੫੧ ਵਿਚ ਵਡਾ ਬਰਤਾਨੀਆਂ ਵਿਚ ੨੦.੭੭ ਫ਼ੀ ਸਦੀ, ਜਰਮਨੀ ਵਿਚ ੩੭.੮ ਫੀ ਸਦੀ ਅਤੇ ਫਰਾਂਸ ਵਿਚ ੫੩.੬ ਫੀਸਦੀ ਲੋਕ ਖੇਤੀ-ਬਾੜੀ ਤੇ ਨਿਰਭਰ ਰਖਦੇ ਸਨ। ਇਹ ਵੀ ਵੇਖਿਆ ਗਿਆ ਹੈ ਕਿ ਜਿਥੇ ਦੁਜੇ ਸਨਅਤੀ ਦੇਸ਼ਾਂ ਵਿਚ ਖੇਤੀ ਬਾੜੀ ਤੇ ਭਾਰ ਦਿਨੋ ਦਿਨ ਘਟ ਰਿਹਾ ਹੈ, ਭਾਰਤ ਵਿਚ ਇਹ ਭਾਰ ਵਧ ਰਿਹਾ ਹੈ। ੧੮੭੦ ਵਿਚ ਵਡਾ ਬਰਤਾਨੀਆਂ ਵਿਚ ੩੮.੨ ਫੀ ਸਦੀ, ਜਰਮਨੀ ਵਿਚ ੬੧.੦ ਫ਼ੀ ਸਦੀ ਤੇ ਫਰਾਂਸ ਵਿਚ ੬੧.੬ ਫੀ ਸਦੀ ਲੋਕ ਖੇਤੀ ਬਾੜੀ ਤੇ ਨਿਰਭਰ ਰਖਦੇ ਸਨ। ੧੯੨੧ ਦੇ ਬਾਅਦ ਦੇ ਉਥੋਂ ਦੇ ਅੰਕੜੇ ਅਜੇ ਤਕ ਨਹੀਂ ਮਿਲ ਸਕੇ। ਸਨਅਤਾਂ ਦੇ ਵਿਕਾਸ ਦੇ ਕਾਰਨ ਇਨ੍ਹਾਂ ਦੇਸ਼ਾਂ ਵਿਚ ਖੇਤੀ ਬਾੜੀ ਤੇ ਭਾਰ ਘਟਦਾ ਜਾ ਰਿਹਾ ਹੈ। ਭਾਰਤ ਵਿਚ ੧੮੮੧ ਵਿਚ ੫੭.੦ ਫੀ ਸਦੀ ਲੋਕ ਖੇਤੀ ਬਾੜੀ ਤੇ ਨਿਰਭਰ ਰਖਦੇ ਸਨ ਤੇ ਸਾਲ ੧੯੫੧ ਵਿਚ ਇਹ ਫੀ ਸਦੀ ੬੯.੮ ਹੋ ਗਈ। ਇਹ ਅੰਕੜੇ ਦੱਸਦੇ ਹਨ ਕਿ ਪੇਂਡੂ ਦਸਤਕਾਰੀਆਂ ਦੇ ਖਤਮ ਹੋ ਜਾਣ ਨਾਲ ਸਾਡੇ ਦੇਸ਼ ਵਿਚ ਖੇਤੀ ਬਾੜੀ ਤੇ ਭਾਰ ਹੋਰ ਵੀ ਵਧ ਰਿਹਾ ਹੈ।

ਜਿਹੜੀ ਆਬਾਦੀ ਖੇਤੀ ਬਾੜੀ ਤੇ ਨਿਰਭਰ ਰਖਦੀ ਹੈ ਉਹਦੀ ਵੰਡ ਇਸ ਤਰਾਂ ਹੈ:-

ਆਪਣੀ ਜ਼ਮੀਨ ਖੁਦ ਵਾਹੁਣ ਵਾਲੇ ੧੬੮੦ ਲਖ, ੪੬.੯ ਫੀ ਸਦੀ, ਦੂਜਿਆਂ ਦੀ ਜ਼ਮੀਨ ਵਾਹੁਣ ਵਾਲੇ ੩੧੬ ਲਖ ੮.੬ ਫੀ ਸਦੀ ਬੇਜ਼ਮੀਨ ਮਜ਼ਦੂਰ ੪੪੭ ਲਖ, ੧੨.੫ ਫੀ ਸਦੀ, ਜ਼ਮੀਨ-ਮਾਲਕ ਜਿਹੜੇ ਖੁਦ ਕਾਸ਼ਤ ਨਹੀਂ ਕਰਦੇ ੫੩ ਲਖ,੧.੫ ਫੀ ਸਦੀ।

ਇਨ੍ਹਾਂ ਅੰਕੜਿਆਂ ਤੋਂ ਇਹ ਪਤਾ ਲਗਦਾ ਹੈ ਕਿ ਹਰ ਭੂਮੀ ਹੀਨ