ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੭:

ਵਿਵਹਾਰਿਕ ਪਹਿਲੂ

ਪੋਚਮਪੱਲੀ ਵਿਚ ਭੂਦਾਨ-ਯੱਗ ਦਾ ਜਿਹੜਾ ਬੀਜ ਬੀਜਿਆ ਗਿਆ ਸੀ, ਉਹਦਾ ਹੁਣ ਇਕ ਵਡਾ ਰੁਖ ਬਣ-ਚੁਕਾ ਹੈ। ਉਸ ਰੁਖ ਵਿਚੋਂ ਅਨੇਕਾਂ ਟਾਹਣੀਆਂ ਨਿਕਲੀਆਂ ਹਨ ਅਤੇ ਵਧੀਆਂ-ਚਲੀਆਂ ਹਨ। ਭੂਦਾਨ-ਯੱਗ ਦੇ ਵਿਵਹਾਰਕ ਪਹਿਲੂ ਦਾ ਅਧਿਅਨ ਅਸੀਂ ਇਨ੍ਹਾਂ ਹੀ ਸ਼ਾਖ਼ਾਵਾਂ ਦੇ ਬਾਰੇ ਕੁਝ ਜਾਣਕਾਰੀ ਪਰਾਪਤ ਕਰ ਕੇ ਕਰਾਂਗੇ।

ਇਸ ਅੰਦੋਲਨ ਵਿਚ ਜਿਹੜੇ ਵਖੋ ਵਖ ਦਾਨ ਲੈ ਜਾਂਦੇ ਹਨ, ਉਹ ਇਸ ਪਰਕਾਰ ਦੇ ਹਨ:-ਭੂਮੀਦਾਨ, ਸੰਪਤੀਦਾਨ, ਸ਼ਰਮੇਦਾਨ, ਸਾਧਨਦਾਨ, ਕੂਪਦਾਨ, ਅਲੰਕਾਰਦਾਨ, ਬੁਧੀਦਾਨ ਅਤੇ ਜੀਵਨ ਦਾਨ।

ਭੂਦਾਨ ਵਿਚ ਉਪਜ ਦੇ ਸਾਧਨਾਂ ਦੀ ਮਾਲਕੀ ਉਪਜਕਾਰੇ ਦੇ ਹੱਥਾਂ ਵਿਚ ਦੇਣ ਅਤੇ ਉਪਜ ਨਾ ਕਰਨ ਵਾਲੇ ਦੀ ਮਾਲਕੀ ਖਤਮ ਹੋਣ ਦਾ ਇਕ ਕੰਮ ਹੈ। ਜ਼ਮੀਨ ਮਾਲਕ ਕਿਸੇ ਭੂਦਾਨ-ਸੇਵਕ ਦੇ ਕੋਲ ਜਾ ਆਮ ਸਭਾ ਵਿਰ ਜਾਂ ਖਤ ਰਾਹੀਂ ਜ਼ਮੀਨ ਦਾ ਦਾਨ ਦੇਣ ਦਾ ਆਪਣਾ ਖਿਆਲ ਪ੍ਰਗਟ ਕਰਦਾ ਹੈ। ਉਥੋਂ ਭੂਦਾਨ ਦੀ ਕਿਰਿਆ ਅਸਲ ਰੂਪ ਵਿਚ ਸ਼ੁਰੂ ਹੁੰਦੀ ਹੈ। ਆਮ ਤੌਰ ਤੇ ਉਸ ਸਮੇਂ ਮਾਲਕ ਜ਼ਮੀਨ ਇਕ ਦਾਨ-ਪੱਤਰ ਤੇ ਆਪਣੇ ਦਸਤਖਤ ਕਰ ਦਿੰਦਾ ਹੈ ਇਸ ਦਾ ਪਤਰ ਦਾ ਇਕ ਨਮੂਨਾ ਇਸ ਕਿਤਾਬ ਵਿਚ ਅੰਤਕਾ (੨) ਦੇ ਰੂਪ ਵਿਚ ਅੰਤ ਵਿਚ ਦਿਤਾ ਗਿਆ ਹੈ। ਇਰਾਦਾ ਪਰਗਟ ਕਰਨ ਸਮੇਂ ਦਾਨ ਪੱਤਰ ਦੀਆਂ ਕੁਝ ਸ਼ਰਤਾਂ ਰਹਿ ਗਈਆਂ ਹੋਣ ਤਾਂ ਉਹ ਬਾਅਦ ਵਿਚ ਭਰਵਾਂ ਲਈਆਂ ਜਾਂਦੀਆਂ ਹਨ। ਦਾਨ-ਪੱਤਰ ਭਰਨ ਦੇ ਬਾਅਦ ਜਦ ਤਕ ਉਸ ਜ਼ਮੀਨ ਦੀ ਵੰਡ ਨਾ ਹੋਵੇ, ਤਦ ਤਕ ਦਾਨ ਦੇਣ ਵਾਲਾ ਦੀ ਜ਼ਮੀਨ ਤੇ ਪਹਿਲਾਂ ਵਾਂਗ ਹੀ ਕਾਸ਼ਤ ਕਰਦਾ ਰਹਿੰਦਾ ਹੈ। ਉਸ ਜ਼ਮੀਨ ਦੀ ਵੰਡ ਤੋਂ ਪਹਿਲਾਂ ਜੇ ਉਹ ਕੋਈ ਫਸਲ ਲੈਂਦਾ ਹੈ ਤਾਂ ਆਪਣਾ ਖਰ