ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

੧੧੩

ਕਢ ਕੇ ਜਿਹੜਾ ਮੁਨਾਫਾ ਉਸ ਨੂੰ ਉਸ ਖੇਤ ਤੋਂ ਹੁੰਦਾ ਹੈ ਉਸ ਨੂੰ ਭੂਦਾਨ ਸੰਪਤੀ ਵਿਚ ਦੇ ਸਕਦਾ ਹੈ। ਦਾਨ ਪੱਤਰ ਭਰਨ ਦੇ ਬਾਅਦ ਦਾਨੀ ਦੇ ਕਰਨ ਲਈ ਕੋਈ ਵਿਸ਼ੇਸ਼ ਕੰਮ ਨਹੀਂ ਰਹਿ ਜਾਂਦਾ। ਹਾਂ ਉਸ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਭੂਦਾਨ ਦਾ ਸਾਹਿਤ ਪੜ੍ਹੇ ਅਤੇ ਨਵੇਂ ਦਾਨ ਪਰਾਪਤ ਕਰਨ ਵਿਚ ਸਹਾਇਤਾ ਵੀ ਕਰੇ। ਜ਼ਮੀਨ ਦੀ ਵੰਡ ਦੇ ਕੰਮ ਦਾ ਵਰਨਣ ਅਗੇ ਇਸੇ ਵਿਚ ਹੀ ਦਿੱਤਾ ਗ਼ਿਆ ਹੈ।

ਸੰਪਤੀਦਾਨ ਰੁਪਏ ਪੈਸੇ ਦਾ ਦਾਨ ਨਹੀਂ ਹੈ। ਉਸ ਦੇ ਵਿਚ ਦਾਨੀ ਆਪਣੀ ਕਮਾਈ ਦਾ ਇਕ ਨਿਸ਼ਚਿਤ ਹਿੱਸਾ ਹਰ ਸਾਲ ਬਾਕਾਇਦਾ ਦੇਣ ਦਾ ਇਰਾਦਾ ਪਰਗਟ ਕਰਦਾ ਹੈ। ਇਹ ਰਕਮ ਵੀ ਉਹ ਭੂਦਾਨ-ਸੰਪਤੀ ਨੂੰ ਜਾਂ ਵਿਨੋਬਾ ਨੂੰ ਨਹੀਂ ਦੇ ਦਿੰਦਾ। ਉਹ ਉਸ ਨੂੰ ਆਪਣੇ ਹੀ ਕੋਲ ਵਖਰਿਆਂ ਰਖਦਾ ਹੈ ਅਤੇ ਵਿਨੋਬਾ ਦੀ ਇਤਲਾਹ ਅਨੁਸਾਰ ਉਸ ਦੇ ਵਰਤੋਂ ਕਰਦਾ ਹੈ। ਸੰਪਤੀਦਾਨ ਦੀ ਰਕਮ ਦੀ ਵਰਤੋਂ ਤਿੰਨਾਂ ਮੱਦਾਂ ਵਿਚ ਹੁੰਦੀ ਹੈ:-

(੧) ਭੂਮੀ ਹੀਣਾਂ ਨੂੰ ਵਸਾਉਣ ਲਈ ਜ਼ਰੂਰੀ ਸਾਧਨ ਆਦਿ ਖਰੀਦਣ ਵਿਚ।

(੨) ਤਿਆਗੀ ਸੇਵਕਾਂ ਦੇ ਨਿਰਬਾਹ ਲਈ।

(੪) ਸੱਤਯ ਦੇ ਪਰਚਾਰ ਲਈ ਸਾਹਿਤ ਦੀ ਸਹਾਇਤਾ ਦੇ ਰੂਪ ਵਿਚ।

ਸੰਪਤੀਦਾਨ-ਯੁੱਗ ਵਿਚ ਅਪਰੀਗ੍ਰਹਿ ਅਤੇ ਅਰਥ-ਸੁਚਿਤੇਣ ਦਾ ਸਕਤ ਹੈ। ਇਸ ਸੰਬੰਧ ਵਿਚ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ੍ਰੀ ਜਾਜੂ ਜੀ ਦੀ 'ਸੰਪਤੀਦਾਨ' ਨਾਂ ਦੀ ਪੁਸਤਕ ਪੜ੍ਹੀ ਜਾ ਸਕਦੀ ਹੈ। ਸੰਪਤੀਦਾਨ ਪੱਤਰ ਦਾ ਨਮੂਨਾ ਵੀ ਪਿਛੇ ਦਿਤਾ ਗਿਆ ਹੈ।

ਜਿਹੜੇ ਲੋਕ ਜ਼ਮੀਨ ਅਤੇ ਸੰਪਤੀ ਨਹੀਂ ਦੇ ਸਕਦੇ, ਉਹ ਸ਼ਰਮਦਾਨ ਦੇ ਸਕਦੇ ਹਨ। ਭੂਮੀਹੀਣਾਂ ਨੂੰ ਪੜਤੀ ਜ਼ਮੀਨਾਂ ਮਿਲਦੀਆਂ