ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧੪

ਭੂਦਾਨ ਚੜ੍ਹਦੀ ਕਲਾ 'ਚ

ਹਨ, ਤਾਂ ਉਨ੍ਹਾਂ ਨੂੰ ਤੋੜ ਕੇ ਕਾਸ਼ਤ ਯੋਗ ਬਣਾਉਣ ਲਈ ਸ਼ਰੰਮ ਅਰਥਾਤ ਮਿਹਨਤ ਦੀ ਲੋੜ ਪੈਂਦੀ ਹੈ। ਖੂਹ ਤਲਾਅ ਆਦਿ ਪਟਣ ਵਿਚ ਵੀ ਸ਼ਰਮ ਦੀ ਲੋੜ ਹੁੰਦੀ ਹੈ। ਅਜ ਤਕ ਕਈ ਭੁਮੀ ਹੀਣਾਂ ਨੇ, ਵਿਦਿਆਰਥੀਆਂ ਨੇ ਅਤੇ ਹੋਰ ਲੋਕਾਂ ਨੇ ਸ਼ਰੰਮਦਾਨ ਵਿਚ ਹਿੱਸਾ ਪਾਇਆ ਹੈ। ਸ਼ਰੰਮਦਾਨਯੁੱਗ ਵਿਚ ਸ਼ਰੰਮ ਦੀ, ਸ਼ਰੰਮਦਾਨ ਦੇਣ ਵਾਲੇ ਦਾ ਮਾਣ ਕਰਨ ਦਾ ਸੰਕਤ ਹੈ। ਇਸ ਬਾਰੇ ਵਧੇਰੇ ਜਾਣਕਾਰੀ ਸ੍ਰੀ ਸ਼ਿਵਾ ਜੀ ਭਾਵੇ ਦੀ "ਸ਼ਰਮਦਾਨ" ਪੁਸਤਕ ਵਿਚੋਂ ਮਿਲੇਗੀ।

ਜਿਨ੍ਹਾਂ ਭੂਮੀਹੀਣਾਂ ਨੂੰ ਨਵੀਂ ਜ਼ਮੀਨ ਦਿਤੀ ਜਾਂਦੀ ਹੈ, ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਹਲ, ਬਲਦ ਅਤੇ ਖੇਤੀ ਬਾੜੀ ਦੇ ਦੂਜੇ ਸਾਰੇ ਸਾਧਨ ਚਾਹੀਦੇ ਹਨ। ਇਸ ਦੇ ਵਿਚ ਸਹਾਇਤਾ ਕਰਨ ਲਈ ਸਾਧਨ ਦਾਨ ਦਿੱਤੇ ਜਾਂਦੇ ਹਨ। ਆਮ ਤੌਰ ਤੇ ਇਹ ਸਾਧਨ-ਦਾਨ ਵੀ ਦਾਨ-ਪੱਤਰ ਦੇ ਰੂਪ ਵਿਚ ਹੀ ਲਿਆ ਜਾਂਦਾ ਹੈ। ਵੰਡਣ ਸਮੇਂ ਦਾਨੀ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਹਲ ਦਾ ਦਾਨ ਇਸ ਬੇਜ਼ਮੀਨ ਨੂੰ ਦਿਉ-ਆਦਿ। ਕੁਝ ਭੂਮੀਦਾਨ ਸਮਿਤੀਆਂ ਸਾਧਨ-ਦਾਨ ਲਈ ਨਕਦ ਰਕਮਾਂ ਵੀ ਪ੍ਰਵਾਨ ਕਰਦੀਆਂ ਹਨ। ਪਰ ਇਹ ਨਿਯਮ ਨਹੀਂ, ਸਗੋਂ ਨਿਯਮ ਦੀ ਉਲੰਘਣਾ ਹੈ।

ਜਿਨ੍ਹਾਂ ਭੂਮੀ ਹੀਣਾਂ ਨੂੰ ਜ਼ਮੀਨ ਦਿਤੀ ਜਾਂਦੀ ਹੈ, ਉਨ੍ਹਾਂ ਦੀ ਜ਼ਮੀਨ ਵਿਚ ਖੂਹ ਲਗਵਾ ਦੇਣਾ ਵੀ ਭੂਦਾਨ-ਯੱਗ ਦੀ ਨਵ-ਉਸਾਰੀ ਦਾ ਇਕ ਅੰਗ ਹੈ। ਖੂਹਾਂ ਲਈ ਲੋਕਾਂ ਕੋਲੋਂ ਇਕ ਖਾਸ ਦਾਨ ਲਿਆ ਜਾਂਦਾ ਹੈ,ਕੂਪਦਾਨ ਕਿਹਾ ਜਾਂਦਾ ਹੈ। ਅਸਲ ਵਿਚ ਇਹ ਦਾਨ ਸਾਧਨਦਾਨ ਦਾ ਹੀ ਇਕ ਹਿੱਸਾ ਹੈ। ਖੂਹ ਲਈ ਦਾਨ ਤਿੰਨ ਕਿਸਮਾਂ ਦਾ ਲਿਆ ਜਾਂਦਾ ਹੈ—ਸੀਮੈਂਟ, ਲੋਹੇ ਆਦਿ ਸਾਧਨ ਦੇ ਰੂਪ ਵਿਚ, ਅਲੰਕਾਰਾਂ ਅਰਥਾਤ ਗਹਿਣਿਆਂ ਦੇ ਰੂਪ ਵਿਚ। ਜਿਹੜੇ ਬਾਅਦ ਵਿਚ ਵੇਚ ਕੇ ਉਸ ਨਕਦ ਰਕਮ ਦੀ ਵਰਤੋਂ ਖੂਹ ਪੁਟਵਾਉਣ ਵਿਚ ਹੁੰਦੀ ਹੈ,