ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

૧૧૫

ਅਤੇ ਰੁਪਏ ਪੈਸੇ ਦੇ ਰੂਪ ਵਿਚ।

ਕੂਪਦਾਨ ਦੇ ਲਈ ਅਲੰਕਾਰ-ਦਾਨ ਦਾ ਅਰੰਭ ਹੁਣੇ ਕੀਤਾ ਗਿਆ ਹੈ। ਇਸ ਯੁੱਗ ਵਿਚ ਭੈਣਾ ਖਾਸ ਹਿੱਸਾ ਲੈ ਸਕਦੀਆਂ ਹਨ ਅਤੇ ਲੈਂਦੀਆਂ ਵੀ ਹਨ। ਇਸ ਅੰਦੋਲਨ ਵਿਚ ਸੁਰਗਵਾਸੀ ਜਮਨਾ ਲਾਲ ਜੀ ਬਜਾਜ ਦੀ ਧਰਮਪਤਨੀ ਜਾਨਕੀ ਦੇਵੀ ਬਹੁਤ ਦਿਲਚਸਪੀ ਲੈ ਰਹੇ ਹਨ। ਵਿਨੋਬਾ ਤਾਂ ਕਹਿੰਦੇ ਹੀ ਹਨ ਕਿ "ਗਹਿਣੇ ਨੇ ਭੈਣਾ ਨੂੰ ਦਬਾ ਦਿੱਤਾ ਹੈ। ਮੈਂ ਉਨ੍ਹਾਂ ਨੂੰ ਅਲੰਕਾਰ ਦਾਨ ਦੁਆਰਾ ਡਰ ਤੋਂ ਛੁਟਕਾਰਾ ਪੁਆਣਾ ਚਾਹੁੰਦਾ ਹਾਂ।"

ਏਨੇ ਤੋਂ ਹੀ ਪਾਠਕਾਂ ਨੂੰ ਪਤਾ ਲਗ ਗਿਆ ਹੋਵੇਗਾ ਕਿ ਜ਼ਮੀਨ ਦੀ ਪਰਾਪਤੀ ਤੋਂ ਕਿਤੇ ਵੀ ਜ਼ਿਆਦਾ ਮੁਸ਼ਕਲ ਕੰਮ ਹੈ, ਜ਼ਮੀਨ ਦੀ ਵੰਡ ਦਾ ਅਤੇ ਉਸ ਤੋਂ ਵੀ ਧੀਰਜ ਤੇ ਸਾਵਧਾਨੀ ਦਾ ਕੰਮ ਹੈ ਮੁੜ ਉਸਾਰੀ ਦਾ। ਪੰਜ ਕਰੋੜ ਏਕੜ ਜ਼ਮੀਨ ਪਰਾਪਤ ਕਰਨਾ ਛੋਟਾ ਕੰਮ ਨਹੀਂ ਹੈ। ਪਰ ਉਹਦੀ ਵੰਡ ਭੂਮੀਹੀਨਾਂ ਵਿਚ ਨਿਆਂ ਅਨੁਸਾਰ ਕਰਨਾ ਹੋਰ ਵੀ ਕਠਨ ਹੈ ਅਤੇ ਦੇਸ਼ ਭਰ ਵਿਚ ਜ਼ਮੀਨ ਲਈ ਸਾਧਨ ਪਰਾਪਤ ਕਰਨ ਵਿਚ ਸਿੰਜਾਈ ਦਾ ਪਰਬੰਧ ਕਰਨਾ, ਜਿਥੇ ਨਵੇਂ ਪਿੰਡ ਵਸਾਉਣੇ ਹਨ, ਉਥੇ ਗ੍ਰਾਮ ਰਚਨਾ ਕਰਨਾ, ਪੇਂਡੂ ਸਨਅਤਾਂ, ਨਵੀਂ ਤਾਲੀਮ,ਪਿੰਡ ਦੀ ਅਰੋਗਤਾ, ਨਿਆਂ-ਪਰਬੰਧ ਆਦਿ ਦਾ ਪਰਬੰਧ ਕਰਨਾ ਤਾਂ ਬਹੁਤ ਵਡੇ ਕੰਮ ਹਨ। ਦੇਸ਼ ਦੇ ਸਾਹਮਣੇ ਨਵ-ਉਸਾਰੀ ਦਾ ਇਹ ਇਕ ਮਹਾਨ ਕੰਮ ਹੈ। ਇਹ ਕਠਨ ਹੈ, ਇਸ ਲਈ ਉਤਸ਼ਾਹ ਵਧਾਊ ਵੀ ਹੈ।

ਇਥੇ ਪਹੁੰਚ ਕੇ ਹੀ ਬੁਧੀਦਾਨ ਅਤੇ ਜੀਵਨ ਦਾਨ ਦਾ ਮਹੱਤਵ ਸਮਝ ਵਿਚ ਆਉਂਦਾ ਹੈ। ਬੁਧਦਾਨ ਦੇ ਸਿਲਸਲੇ ਵਿਚ, ਵਿਨੋਬਾ ਨੇ ਇਕ ਦੋ ਥਾਵਾਂ ਤੇ ਵਕੀਲਾਂ ਨੂੰ ਭੂਮੀਹੀਣਾਂ ਲਈ ਮੁਫਤ ਵਕਾਲਤ ਕਰਨ ਲਈ ਕਿਹਾ ਸੀ। ਇਹ ਵੀ ਬੁਧੀਦਾਨ ਦੀ ਇਕ ਕਿਸਮ ਹੈ। ਇਥੇ ਹੀ ਬੁਧਦਾਨ ਸਮਾਪਤ ਨਹੀਂ ਹੋ ਜਾਂਦਾ, ਨਾ ਵਿਨੋਬਾ ਅਜਿਹਾ ਕਹਿੰਦੇ ਹਨ।